ਬੀਬੀਐਮਬੀ ਵਰਕਸ਼ਾਪ ’ਚ ਆਕਸੀਜਨ ਪਲਾਂਟ ਦੀ ਕੀਤੀ ਗਈ ਟੈਸਟਿੰਗ - ਆਕਸੀਜ਼ਨ ਦਾ ਉਤਪਾਦਨ ਸ਼ੁਰੂ
🎬 Watch Now: Feature Video
ਨੰਗਲ: ਪੂਰੇ ਦੇਸ਼ ਵਿਚ ਜਿਥੇ ਵੀ ਆਕਸੀਜਨ ਦੇ ਬੰਦ ਪਏ ਪਲਾਂਟ ਹਨ ਉਹਨਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸਦੇ ਚਲਦਿਆਂ ਨੰਗਲ ਦੀ ਬੀਬੀਐਮਬੀ ਵਰਕਸ਼ਾਪ ’ਚ ਬੰਦ ਪਏ ਆਕਸੀਜਨ ਪਲਾਂਟ ਟੈਸਟਿੰਗ ਦੇ ਲਈ ਸ਼ੁਰੂ ਕੀਤਾ ਗਿਆ। ਦੱਸ ਦਈਏ ਕਿ ਦੋ ਘੰਟੇ ਚੱਲਣ ਤੋਂ ਬਾਅਦ ਤਕਨੀਕੀ ਖਰਾਬੀ ਦੇ ਚੱਲਦੇ ਹੋਏ ਪਲਾਂਟ ਬੰਦ ਹੋ ਗਿਆ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਅਜੇ ਨਿਰਾਸ਼ਾ ਹੀ ਹੱਥ ਲੱਗੀ ਹੈ। ਪਰ ਜਲਦੀ ਹੀ ਇਸ ਨੂੰ ਠੀਕ ਕਰਕੇ ਮੁੜ ਆਕਸੀਜ਼ਨ ਦਾ ਉਤਪਾਦਨ ਸ਼ੁਰੂ ਕੀਤਾ ਜਾਏਗਾ। ਦੱਸ ਦੇਈਏ ਕਿ ਇਸ ਪਲਾਂਟ ਦੀ ਸ਼ੁਰੂਆਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸੰਨ 1952 ਵਿੱਚ ਸ਼ੁਰੂ ਹੋਈ ਸੀ। ਜਿਸ ਨੂੰ ਕਿ ਅਮਰੀਕਾ ਦੇ ਮਾਹਰਾਂ ਦੁਆਰਾ ਇੱਥੇ ਲਗਾਇਆ ਗਿਆ ਸੀ। ਸਬੰਧਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਨੂੰ ਠੀਕ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ।