ਬੁੱਢਾ ਨਾਲੇ ਦਾ ਜਾਇਜ਼ਾ ਲੈਣ ਗਈ ਐੱਨਜੀਟੀ ਦੀ ਟੀਮ - POLLUTION
🎬 Watch Now: Feature Video
ਲੁਧਿਆਣਾ 'ਚ ਬੁੱਢਾ ਨਾਲੇ ਦੇ ਪ੍ਰਦੂਸ਼ਣ ਨੂੰ ਲੈ ਕੇ ਐੱਨਜੀਟੀ ਦੀ ਵਿਸ਼ੇਸ਼ ਟੀਮ ਨੇ ਦੌਰਾ ਕੀਤਾ। ਇਸ ਦੌਰਾਨ ਟੀਮ ਨੇ ਬੁੱਢੇ ਨਾਲੇ ਦਾ ਤਾਜ਼ਪੁਰ ਰੋਡ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਐੱਨਜੀਟੀ ਦੀ ਅਗਵਾਈ ਕਰ ਰਹੇ ਜਸਟਿਸ ਪ੍ਰੀਤਮ ਸਿੰਘ ਨੇ ਕਿਹਾ ਕਿ ਬੁੱਢਾ ਨਾਲਾ ਦੀ ਗੰਭੀਰ ਮੁਸ਼ਕਲ ਬਹੁਤ ਹੈ ਜਿਸ ਕਰਕੇ ਵੱਡੇ ਪੱਧਰ 'ਤੇ ਪ੍ਰਦੂਸ਼ਣ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਅਧਿਕਾਰੀ ਜਾ ਮੁਲਾਜ਼ਮਾ ਨੇ ਕੁਤਾਹੀ ਵਰਤੀ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।