ਕੋਈ ਆ ਕੇ ਮੈਨੂੰ ਮਜੀਠੀਆ ਬਾਰੇ ਦੱਸੇ ਮੈਂ ਕਰਵਾਉਂਗੀ ਉਸਨੂੰ ਗ੍ਰਿਫਤਾਰ: ਨਵਜੋਤ ਕੌਰ ਸਿੱਧੂ - someone should come and tell me about Majithia, I will get him arrested
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਡਾ. ਨਵਜੋਤ ਕੌਰ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮਹਿਲਾ ਸ਼ਕਤੀਕਰਨ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ 'ਤੇ ਹਰ ਜਿਲਦ ਵਿਚ ਤੇ ਹਰੇਕ ਸੂਬੇ ਵਿਚ ਪ੍ਰਧਾਨ ਸ਼ਹਿਰੀ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ 'ਚ ਮਹਿਲਾ ਦੀ ਸ਼ਕਤੀਕਰਣ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਮਹਿਲਾ ਕੌਂਸਲਰ ਦਾ ਪਤੀ ਕੰਮ ਕਰਦਾ ਸੀ ਪਰ ਹੁਣ ਮਹਿਲਾਵਾਂ ਖੁਦ ਅੱਗੇ ਆ ਕੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋਣਗੀਆਂ। ਉੱਥੇ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਕਾਂਗਰਸ ਦੇ ਨਾਲ ਕੋਈ ਵੀ ਕਾਟੋ ਕਲੇਸ਼ ਨਹੀਂ ਹੈ। ਰੰਧਾਵਾ 'ਤੇ ਚੰਨੀ ਅਤੇ ਸਿੱਧੂ ਇਕੱਠੇ ਹਨ, ਅਸੀਂ ਇਕੱਠੇ ਹੋ ਕੇ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਦਾ ਕਿਸਾਨਾਂ ਦੇ ਨਾਲ ਵਿਰੋਧ ਕਰਾਂਗੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਇਕੱਲੇ ਕਿਸਾਨਾਂ ਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਨਾ ਚਾਹੀਦਾ ਹੈ।