ਲਾਰੇਂਸ ਬਿਸ਼ਨੋਈ ਦਾ ਮਿਲਿਆ ਪੰਜ ਦਿਨਾਂ ਰਿਮਾਂਡ - malout police cases
🎬 Watch Now: Feature Video
ਮਲੋਟ ਦੇ ਮਨਪ੍ਰੀਤ ਕਤਲ ਕੇਸ 'ਚ ਆਪਣੇ ਆਪ ਨੂੰ ਦੋਸ਼ੀ ਕਹਿ ਰਹੇ ਲਾਰੇਂਸ ਬਿਸ਼ਨੋਈ ਦਾ 4 ਦਿਨਾਂ ਦਾ ਰਿਮਾਂਡ ਖ਼ਤਮ ਹੋਣ 'ਤੇ ਉਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਪੁਲਿਸ ਦੀ ਮੰਗ 'ਤੇ 5 ਦਿਨ ਦਾਂ ਰਿਮਾਂਡ ਹੋਰ ਦੇ ਦਿੱਤਾ ਹੈ। ਦੱਸ ਦਈਏ ਕਿ ਦੋ ਦਸੰਬਰ ਦੀ ਸ਼ਾਮ ਨੂੰ ਮਲੋਟ ਦੇ ਸਕਾਈ ਮਾਲ ਦੇ ਬਾਹਰ ਮਨਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਪਾ ਕੇ ਲਈ ਗਈ ਸੀ।