ਕੋਵਿਡ-19: ਚੰਡੀਗੜ੍ਹ ਦੀ ਸੈਕਟਰ 26 ਦੀ ਸਬਜ਼ੀ ਮੰਡੀ 'ਚ ਲਗਾਈ ਜਾ ਰਹੀ ਹੈ ਸੈਨੇਟਾਈਜ਼ ਮਸ਼ੀਨ - machine to sanitize people in Sector 26 vegetable market
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6701543-thumbnail-3x2-11.jpg)
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਖ-ਵੱਖ ਉਪਰਾਲੇ ਕਰ ਰਿਹਾ ਹੈ। ਕਰਫਿਊ ਦੌਰਾਨ ਆਮ ਲੋਕਾਂ ਲਈ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਪ੍ਰਸ਼ਾਸਨ ਕਰ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਉਪਰਾਲਾ ਪ੍ਰਸ਼ਾਸਨ ਨੇ ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਕੀਤਾ ਹੈ, ਜਿੱਥੇ ਪ੍ਰਸ਼ਾਸਨ ਨੇ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਰੋਗਾਣੂ-ਮੁਕਤ ਕਰਨ ਲਈ ਖ਼ਾਸ ਮਸ਼ੀਨਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ।