ਲੁਧਿਆਣਾ ’ਚ 28 ਮਾਰਚ ਨੂੰ ਹੋਵੇਗੀ ਕਿਸਾਨ ਮਹਾਂਪੰਚਾਇਤ - ਮਜ਼ਦੂਰ ਵਰਗ ਦੀ ਮਹਾਂਪੰਚਾਇਤ
🎬 Watch Now: Feature Video
ਲੁਧਿਆਣਾ: ਸ਼ਹਿਰ ਦੀ ਦਾਣਾ ਮੰਡੀ ਨੇੜੇ ਜਲੰਧਰ ਬਾਈਪਾਸ ਕੋਲ 28 ਮਾਰਚ ਨੂੰ ਇੱਕ ਵਿਸ਼ਾਲ ਕਿਰਤੀ-ਕਿਸਾਨ ਅਤੇ ਮਜ਼ਦੂਰ ਵਰਗ ਦੀ ਮਹਾਂਪੰਚਾਇਤ ਹੋ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਆਰ. ਲੱਧੜ ਨੇ ਦੱਸਿਆ ਕਿ ਇਸ ਮਹਾਂ ਪੰਚਾਇਤ ਦਾ ਮਕਸਦ ਲੇਬਰ ਕਨੂੰਨਾਂ ਅਤੇ ਕਿਸਾਨ ਕਨੂੰਨਾਂ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸਮਾਜ ਵਿੱਚ ਭਾਈਚਾਰਕ ਸਾਂਝ ਵਧਾਉਣਾ ਵੀ ਹੈ। ਕਾਲੇ ਕਿਸਾਨ ਕਨੂੰਨਾਂ ਬਾਰੇ ਤਾਂ ਸਾਰਾ ਵਿਸ਼ਵ ਜਾਣ ਗਿਆ ਹੈ ਪਰ ਲੇਬਰ ਕਾਨੂੰਨ ਕਿਸਾਨੀ ਕਾਨੂੰਨਾਂ ਤੋਂ ਵੀ ਭੈੜੇ ਹਨ ਜਿਸ ਬਾਰੇ ਪੜੇ-ਲਿਖੇ ਲੋਕਾਂ ਨੂੰ ਵੀ ਗਿਆਨ ਨਹੀਂ ਹੈ। ਮਜ਼ਦੂਰ ਵਰਗ ਨੂੰ ਇਹਨਾਂ ਕਾਲੇ ਕਾਨੂੰਨਾਂ ਬਾਰੇ ਜਾਗਰੁਕ ਕਰਨਾ ਬਹੁਤ ਜ਼ਰੂਰੀ ਹੈ।