ਨੌਕਰੀ ਲੱਗਣ ਤੋਂ ਬਾਅਦ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਮੈਂਬਰ ਕਾਬੂ
ਮੋਹਾਲੀ: ਸੋਸ਼ਲ ਮੀਡੀਆ ਦੇ ਜ਼ਰੀਏ ਨੌਕਰੀ ਲੱਗਣ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਆਪਣੇ ਹੀ ਮਾਲਕ ਉੱਤੇ ਰੇਪ ਦਾ ਦੋਸ਼ ਲਗਾ ਕੇ ਉਸ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਉਸ਼ਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਨੇ ਇਸ ਗਿਰੋਹ ਨੂੰ ਚਲਾਉਣ ਵਾਲੇ ਲੁਧਿਆਣਾ ਨਿਵਾਸੀ ਫਰਜ਼ੀ ਏਐਸਆਈ ਦਾ ਵੀ ਪਤਾ ਲਗਾਇਆ ਹੈ। ਜਿਸ ਨੂੰ ਫੜਨ ਦੇ ਲਈ ਪੁਲਿਸ ਦੁਆਰਾ ਲੁਧਿਆਣਾ ਵਿੱਚ ਰੇਡ ਵੀ ਕੀਤੀ ਗਈ ਪਰ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਇਸ ਗਿਰੋਹ ਦੇ ਇੱਕ ਹੋਟਲ ਕਾਰੋਬਾਰੀ ਓਮ ਪ੍ਰਕਾਸ਼ ਦੀ ਸ਼ਿਕਾਇਤ ਉੱਤੇ ਪਹਿਲਾਂ ਮਾਮਲਾ ਸਿਟੀ ਥਾਣਾ ਖਰੜ ਵਿੱਚ ਦਰਜ ਕੀਤਾ ਗਿਆ ਸੀ।