20 ਕਿਸਾਨਾਂ ਦੀ ਖਰੜ ਨਗਰ ਨਿਗਮ ਦੇ ਪਾਣੀ ਨਾਲ ਫਸਲ ਬਰਬਾਦ
🎬 Watch Now: Feature Video
ਖਰੜ ਦੇ ਲਾਂਡਰਾਂ ਰੋਡ ਉੱਤੇ ਸਥਿੱਤ ਮਜਾਤੜੀ ਪਿੰਡ ਦੇ ਕਿਸਾਨ ਨਗਰ ਕਾਉਂਸਿਲ ਦੇ ਪਾਣੀ ਦੀ ਵੱਡੀ ਮਾਰ ਝਲ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਵੀਹ ਤੋਂ ਪੱਚੀ ਏਕੜ ਫਸਲ ਬਰਬਾਦ ਹੋ ਗਈ ਹੈ। ਦੱਸ ਦਈਏ ਕਿ ਖਰੜ ਨਗਰ ਨਿਗਮ ਕਾਉਂਸਿਲ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀਂ ਚੱਲਦੀ ਜਿਸ ਕਰਕੇ ਨਗਰ ਨਿਗਮ ਨੇ ਇਹ ਪਾਣੀ ਮਜਾਤੜੀ ਅਤੇ ਨਿਆਮੀਆਂ ਪਿੰਡ ਦੇ ਵਿਚਕਾਰ ਲਿਆ ਕੇ ਛੱਡ ਦਿੱਤਾ। ਜਿਸ ਤੋਂ ਬਾਅਦ ਨਿਆਮੀਆਂ ਪਿੰਡ ਦੇ ਲੋਕਾਂ ਨੇ ਤਾਂ ਆਪਣੀ ਪੁਲੀ ਦੇ ਹੇਠ ਬੰਨ੍ਹ ਲਗਾ ਲਿਆ ਪਰ ਇਹ ਪਾਣੀ ਹੁਣ ਮਜਾਤੜੀ ਵੱਲ ਖੇਤਾਂ ਵਿੱਚ ਵੜ ਗਿਆ ਜਿਸ ਕਰਕੇ ਵੀਹ ਤੋਂ ਪੱਚੀ ਏਕੜ ਇੱਥੋਂ ਦੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ।
Last Updated : Jan 5, 2020, 1:52 PM IST