ਜਸ਼ਨ-ਏ-ਇਸ਼ਕ ਵਿੱਚ ਸ਼ਾਇਰਾਂ ਨੇ ਦਿਲਾਂ ਨੂੰ ਕੀਤਾ ਖ਼ੁਸ਼ - ਜਲੰਧਰ ਖ਼ਬਰ
🎬 Watch Now: Feature Video
ਜਲੰਧਰ ਦੇ ਵਿਰਸਾ ਵਿਹਾਰ ਵਿਖੇ ਆਰਟਿਸਟ ਸੋਲ ਤੇ ਪੋਇਟਿਕ ਆਤਮਾ ਸੰਸਥਾ ਨੇ ਇੱਕ ਕਾਵਿ ਤੇ ਸ਼ਾਇਰੀ ਮੁਸ਼ਾਇਰਾ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਪ੍ਰਸਿੱਧ ਸ਼ਾਇਰ ਉਲਫ਼ਤ ਬਟਾਲਵੀ ਤੇ ਮਲਿਕਾ-ਏ-ਗ਼ਜ਼ਲ ਰੇਨੂੰ ਨਈਅਰ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ। ਦੱਸ ਦਈਏ, ਇਹ ਸੰਸਥਾ ਵੱਲੋਂ ਹੁਣ ਤੱਕ ਘੱਟ ਤੋਂ ਘੱਟ 50 ਤੋਂ 60 ਥਾਵਾਂ 'ਤੇ ਮੁਸ਼ਾਇਰੇ ਕਰਵਾਏ ਜਾ ਚੁੱਕੇ ਹਨ। ਇਸ ਮੁਸ਼ਾਇਰੇ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਸੱਭਿਆਚਾਰ ਤੇ ਪ੍ਰਸਿੱਧ ਲੇਖਕਾਂ ਦੀ ਲਿਖੀਆਂ ਹੋਈਆਂ ਕਵਿਤਾਵਾਂ ਨਾਲ ਜੋੜ ਕੇ ਰੱਖਣਾ ਹੈ। ਇਸ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਨੌਜਵਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਆਏ ਤੇ ਸ਼ਾਇਰੀ ਕਰ ਸਭ ਦੇ ਦਿਲਾਂ ਨੂੰ ਖੁਸ਼ ਕੀਤਾ।