ਸਮਾਜ ਸੇਵੀ ਵੱਲੋਂ ਲੋੜਮੰਦ ਪਰਿਵਾਰ ਦੀ ਮਦਦ - Helping a needy family by a social worker
🎬 Watch Now: Feature Video
ਜਲੰਧਰ:ਅੱਜ ਕੱਲ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾ ਅੱਗੇ ਆ ਕੇ ਲੋੜਵੰਦਾ ਦੀ ਮਦਦ ਕਰਦੀਆਂ ਹਨ। ਧੀ ਦਾ ਵਿਆਹ ਕਰਨਾ ਬਹੁਤ ਹੀ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ। ਇਸ ਦੇ ਚਲਦੇ ਹੀ ਵੈਸਟ ਹਿਊਮਨ ਕੇਅਰ ਸੋਸਾਇਟੀ ਦੀ ਸੰਸਥਾ ਵੱਲੋਂ ਇਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਤੇ ਉਸ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਹਿਊਮਨ ਕੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਅਤਲਾ ਨੇ ਕਿਹਾ ਕਿ ਇਹ ਸੇਵਾ ਉਨ੍ਹਾਂ ਦੇ ਸਾਥੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀ ਇਹ ਸੋਸਾਇਟੀ ਇਸ ਤਰ੍ਹਾ ਹੀ ਲੋਕਾਂ ਲਈ ਸੇਵਾ ਕਰਦੀ ਰਹੇਗੀ