ਸੰਗਰੂਰ 'ਚ ਮੁੜ ਵੱਧੀ ਠੰਡ, ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ - ਲੋਹੜੀ ਤੋਂ ਬਾਅਦ ਮੁੜ ਵੱਧੀ ਠੰਡ
🎬 Watch Now: Feature Video
ਲੋਹੜੀ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ 'ਚ ਮੁੜ ਠੰਡ ਵੱਧ ਗਈ ਹੈ। ਸੰਗਰੂਰ ਵਿਖੇ ਤਾਪਮਾਨ 'ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਇੱਥੇ ਪਾਰਾ 10 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਗਿਆ ਹੈ। ਸੰਘਣੀ ਧੁੰਦ ਪੈਣ ਕਾਰਨ ਆਮ ਲੋਕਾਂ ਦਾ ਜਨ-ਜੀਵਨ ਤੇ ਆਵਾਜਾਈ ਮੁਸ਼ਕਿਲ ਹੋ ਗਈ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਜ਼ੀਰੋ ਵਿਜ਼ੀਬਿਲਟੀ ਦੇ ਕਾਰਨ ਲੋਕਾਂ ਨੂੰ ਆਵਾਜਾਈ ਅਤੇ ਸਫ਼ਰ ਕਰਨ 'ਚ ਕਈ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਬਾਰੇ ਸਥਾਨਕ ਲੋਕਾਂ 'ਤੇ ਵਿਦਿਆਰਥੀਆਂ ਨੇ ਦੱਸਿਆ ਸੰਘਣੀ ਧੁੰਦ ਕਾਰਨ ਉਨ੍ਹਾਂ ਨੂੰ ਵਾਹਨ ਚਲਾਉਣ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਵੱਧ ਰਹੀ ਠੰਡ 'ਤੇ ਧੁੰਦ ਕਾਰਨ ਬਜ਼ੁਰਗ ਅਤੇ ਬੱਚਿਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਸੜਕ ਹਾਦਸੇ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੀਂਹ ਮਗਰੋਂ ਮੌਸਮ ਸਾਫ਼ ਹੋਣ ਦੀ ਆਸ ਸੀ ਪਰ ਸ਼ਹਿਰ 'ਚ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ। ਇਸ ਕਾਰਨ ਆਮ ਜਨ-ਜੀਵਨ ਦੀ ਰਫ਼ਤਾਰ ਮੁੜ ਹੌਲੀ ਪੈ ਰਹੀ ਹੈ।