ਡਰੇਨ ਦੇ ਪੁਲ ਨੇੜਿਓਂ ਮਿਲੀ ਅੱਧ ਸੜੀ ਲਾਸ਼ - ਜਾਂਚ ਜਾਰੀ
🎬 Watch Now: Feature Video
ਗੁਰਦਾਸਪੁਰ:ਪਿੰਡ ਝੰਡਾ ਗੁੱਜਰਾਂ ਵਿੱਚ ਉਸ ਸਮੇੇ ਸਨਸਨੀ ਫੈਲ ਗਈ ਜਦੋਂ ਪਿੰਡ ਕੋਲੋਂ ਲੰਘਦੀ ਡਰੇਨ ਦੇ ਕੰਢਿਓਂ ਇੱਕ ਵਿਅਕਤੀ ਦੀ ਅੱਧ ਸੜੀ ਹੋਈ ਲਾਸ਼ ਲੋਕਾਂ ਵਲੋਂਂ ਵੇਖੀ ਗਈ ਇਹ ਲਾਸ਼ ਪਿੰਡ ਝੰਡਾ ਲੁਬਾਣਾ ਦੇ ਵਿਅਕਤੀ ਤਰਲੋਚਨ ਸਿੰਘ ਨੇ ਦੇਖੀ।ਜਦੋਂ ਇਹ ਲਾਸ਼ ਡਰੇਨ ਕੰਢੇ ਪਈ ਵੇਖੀ ਤਾਂ ਉਸਨੇ ਤੁਰੰਤ ਇਸਦੀ ਸੂਚਨਾ ਪੁਲਿਸ ਕੰਟਰੋਲ ਰੂਮ ਅਤੇ ਥਾਣਾ ਭੈਣੀ ਮੀਆ ਖਾਂ ਨੂੰ ਦਿੱਤੀ। ਇਸ ਉਪਰੰਤ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਸੁਦੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਉਪਰੰਤ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਐੱਸ ਐੱਸ ਪੀ ਗੁਰਦਾਸਪੁਰ ਡਾਕਟਰ ਨਾਨਕ ਸਿੰਘ ਵੀ ਮੌਕਾ ਦੇਖਣ ਲਈ ਹੋਰ ਪੁਲੀਸ ਬਲ ਸਮੇਤ ਮੌਕੇ ਤੇ ਪਹੁੰਚੇ।ਇਸ ਉਪਰੰਤ ਉਹਨਾਂ ਨੇ ਪੁਲਿਸ ਅਫ਼ਸਰਾਂ ਨੂੰ ਇਸ ਮਾਮਲੇ ਦੀ ਛਾਣਬੀਣ ਦੀਆਂ ਹਦਾਇਤਾਂ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੇ ਡੀ ਐੱਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਇਕ ਵਿਅਕਤੀ ਦੀ ਲਾਸ਼ ਪਿੰਡ ਝੰਡਾ ਗੁੱਜਰਾਂ ਅਤੇ ਝੰਡਾ ਲੁਬਾਣਾ ਵਾਲੀ ਡਰੇਨ ਦੇ ਕੱਢੇ ਤੋਂ ਮਿਲੀ ਹੈ।ਫਿਲਹਾਲ ਜਾਂਚ ਜਾਰੀ ਹੈ।