ਬੁਲਟ 'ਤੇ ਪਟਾਕੇ ਮਾਰਨ ਵਾਲਿਆਂ ਖਿਲਾਫ ਗੁਰਦਾਸਪੁਰ ਪੁਲਿਸ ਦੀ ਸਖ਼ਤ ਕਾਰਵਾਈ, ਕੱਟੇ ਚਲਾਨ - ਗੁਰਦਾਸਪੁਰ ਪੁਲਿਸ
🎬 Watch Now: Feature Video
ਗੁਰਦਾਸਪੁਰ : ਸ਼ਹਿਰ 'ਚ ਧਵਨੀ ਪ੍ਰਦੂਸ਼ਣ ਨੂੰ ਰੋਕਣ ਲਈ ਗੁਰਦਾਸਪੁਰ ਪੁਲਿਸ ਨੇ ਨਵਾਂ ਉਪਰਾਲਾ ਕੀਤਾ ਹੈ। ਇਸ ਦੇ ਤਹਿਤ ਪੁਲਿਸ ਨੇ ਬੁਲਟ 'ਤੇ ਪਟਾਕੇ ਮਾਰਨ ਜਾਂ ਸ਼ੋਰ ਕਰਨ ਵਾਲਿਆਂ ਖਿਲਾਫ ਸਖ਼ਤ ਕਦਮ ਚੁੱਕੇ ਹਨ। ਇਸ ਬਾਰੇ ਦੱਸਦੇ ਹੋਏ ਸਿੱਟੀ ਥਾਣੇ ਦੇ ਐਸਐਚਓ ਬਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਹਿਰ ਭਰ 'ਚ ਵੱਖ-ਵੱਖ ਥਾਵਾਂ ਉੱਤੇ ਨਾਕਾਬੰਦੀ ਕੀਤੀ। ਇਸ ਦੌਰਾਨ ਹਨੂੰਮਾਨ ਚੌਂਕ ਤੇ ਮੱਛੀ ਮਾਰਕੀਟ ਚੌਂਕ ਮੋਟਰਸਾਈਕਲ ਵਿੱਚ ਸ਼ੋਰ ਕਰਨ ਵਾਲੇ ਸਲੈਂਸਰ ਲਾਉਣ ਅਤੇ ਬੁਲਟ ਮੋਟਰਸਾਈਕਲ ਰਾਹੀਂ ਪਟਾਕੇ ਪਾਉਣ ਵਾਲੀਆਂ ਦੇ ਚਲਾਨ ਕੱਟੇ ਗਏ। ਐਸਐਚਓ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 16 ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ। ਮੋਟਰਸਾਈਕਲ 'ਤੇ ਪਟਾਕੇ ਮਾਰਨ ਤੇ ਤੇਜ਼ ਹਾਰਨ ਵਜਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।