'ਮਦਦ ਕਰਨ ਦੀ ਬਜਾਏ ਅਜੇ ਲਿਸਟਾਂ ਹੀ ਬਣਾ ਰਹੀ ਸਰਕਾਰ'
🎬 Watch Now: Feature Video
ਕੋਰੋਨਾ ਮਹਾਮਾਰੀ ਦੇ ਦੌਰਾਨ ਜਿੰਨੀ ਵੀ ਮਨੁੱਖਤਾ ਦੀ ਸੇਵਾ ਕੀਤੀ ਜਾਵੇ, ਉੰਨੀ ਹੀ ਘੱਟ ਹੈ। ਇਸੇ ਲੜੀ ਅਧੀਨ ਰੂਪਨਗਰ ਦੇ ਪਾਵਰ ਕਾਲੋਨੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਮੁਹਤਬਾਰ ਵਿਅਕਤੀਆਂ ਵੱਲੋਂ ਇਲਾਕੇ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਦੀ ਕਰਫ਼ਿਊ ਦੇ ਦੌਰਾਨ ਮਦਦ ਵਾਸਤੇ 100 ਰਾਸ਼ਨ ਦੇ ਪੈਕੇਟ ਤਿਆਰ ਕਰ, ਉਨ੍ਹਾਂ ਦੇ ਘਰ ਜਾ ਕੇ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਸਰਕਾਰ 'ਤੇ ਦੋਸ਼ ਲਗਾਉਂਦੇ ਕਿਹਾ ਕਿ ਸਰਕਾਰ ਅਜੇ ਨੀਲਾ ਕਾਰਡ ਧਾਰਕਾਂ ਦੀ ਮਦਦ ਵਾਸਤੇ ਕੇਵਲ ਉਨ੍ਹਾਂ ਦੀਆਂ ਲਿਸਟਾਂ ਹੀ ਬਣਾ ਰਹੀ ਹੈ, ਉਨ੍ਹਾਂ ਤੱਕ ਜ਼ਰੂਰੀ ਰਾਸ਼ਨ ਨਹੀਂ ਪਹੁੰਚਾਇਆ ਗਿਆ। ਮੱਕੜ ਨੇ ਦੱਸਿਆ ਇਸ ਲਈ ਉਹ ਹੁਣ ਆਪਣੇ ਤੌਰ ਤੇ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਪਰਿਵਾਰਾਂ ਦੀ ਮਦਦ ਵਾਸਤੇ ਰਾਸ਼ਨ ਮੁਹੱਈਆ ਕਰਵਾ ਰਹੇ ਹਨ।