ਅੱਗ ਲੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ - fire news
🎬 Watch Now: Feature Video
ਤਲਵੰਡੀ ਸਾਬੋ: ਸੋਮਵਾਰ ਦੀ ਰਾਤ ਨੂੰ ਇੱਕ ਘਰ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ 'ਚ ਘਰ ਦਾ ਲੱਖਾਂ ਦਾ ਸਮਾਨ ਸੜ ਕੇ ਸਵਾ ਹੋ ਗਿਆ ਹੈ। ਇਸ ਭਿਆਨਕ ਅੱਗ 'ਚ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਹੀ ਇਹ ਘਰ ਨੂੰ ਨਵਾਂ ਬਣਾਇਆ। ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੀ ਬਿਜਲੀ ਖ਼ਰਾਬ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਅੱਗ ਬਿਜਲੀ ਬੋਰਡ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਹੀ ਫਰਿੱਜ ਤੇ ਹੋਰ ਇਲੈਕਟ੍ਰੋਨਿਕ ਸਮਾਨ ਅੱਗ ਦੀ ਲਪੇਟ 'ਚ ਆ ਗਿਆ। ਪਾਵਰਕਾਮ ਦੇ ਅਧਿਕਾਰੀ ਨੇ ਦੱਸਿਆ ਕਿ ਪੁਰਾਣੀ ਫਰਿੱਜ ਹੋਣ ਕਾਰਨ ਉਸ ਵਿੱਚ ਕੋਈ ਅੰਦਰੂਨੀ ਨੁਕਸ ਸੀ ਜਿਸ ਨਾਲ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਸਪਲਾਈ ਦਾ ਕੋਈ ਰੋਲ ਨਹੀਂ ਹੈ।