ਕ੍ਰਿਕਟ ਖੇਡਦੇ ਹੋਏ ਭਿੜੇ ਨੌਜਵਾਨ - ਜਲੰਧਰ ਖ਼ਬਰ
🎬 Watch Now: Feature Video
ਜਲੰਧਰ ਅਮਨ ਨਗਰ ਵਿੱਚ ਕ੍ਰਿਕਟ ਖੇਡਦੇ ਦੋ ਗੁੱਟਾਂ ਵਿੱਚ ਹੋਈ ਝੜਪ ਵਿੱਚ ਦੋ ਭਰਾ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਦੋ ਸਕੇ ਭਰਾਵਾਂ 'ਤੇ ਹਮਲਾ ਕੀਤਾ ਅਤੇ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਇਸ ਦੇ ਨਾਲ ਘਰ ਵਿੱਚ ਵੀ ਇੱਟਾਂ ਅਤੇ ਬੋਤਲਾਂ ਤੋੜੀਆਂ। ਪੀੜ੍ਹਤ ਦਾ ਕਹਿਣਾ ਕਿ ਉਹ ਕਾਰ ਦੇ ਕੋਲ ਕ੍ਰਿਕਟ ਖੇਡ ਰਹੇ ਸਨ ਤਾਂ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਨੇ ਉਸ ਨਾਲ ਝਗੜਣ ਲੱਗ ਪਏ। ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਆਪਣੇ ਕੁਝ ਅਗਿਆਤ ਸਾਥੀਆਂ ਸਮੇਤ ਦੋਵਾਂ ਭਰਾਵਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।