ਸੰਗਰੂਰ: ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਿਆਂ 'ਚ ਕਿਸਾਨਾਂ ਨੇ ਕੀਤੇ ਲੰਗਰ ਤੇ ਟੈਂਟਾਂ ਦੇ ਪੱਕੇ ਪ੍ਰਬੰਧ - langar and tents in protest against agriculture ordinances
🎬 Watch Now: Feature Video
ਸੰਗਰੂਰ: ਖੇਤੀ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਇਸ ਸੰਘਰਸ਼ ਵਿੱਚ ਕਿਸਾਨ ਪੂਰੀ ਤਰ੍ਹਾਂ ਦ੍ਰਿੜ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਧਰਨੇ ਵਾਲੀਆਂ ਥਾਂਵਾਂ 'ਤੇ ਪੱਕੇ ਟੈਂਟ ਅਤੇ ਲੰਗਰ ਦਾ ਪੁਖ਼ਤਾ ਪ੍ਰਬੰਧ ਕੀਤਾ ਹੋਇਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਖ਼ਿਲਾਫ਼ ਜੰਗ ਵਿੱਚ ਉਨ੍ਹਾਂ ਦੇ ਮੋਰਚੇ ਇੱਕ ਦਮ ਤਿਆਰ ਹਨ।