ਸਰਦੂਲ ਸਿਕੰਦਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ - Gulab Sidhu
🎬 Watch Now: Feature Video
ਸਿੱਧੂ ਮੂਸੇਵਾਲਾ ਨਾਲ ਗੀਤ ਗਾਉਣ ਵਾਲੇ 'ਬਾਈ ਬਾਈ' ਗੀਤ ਤੋਂ ਚਰਚਾ 'ਚ ਆਏ ਗੁਲਾਬ ਸਿੱਧੂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਨਤਮਸਤਕ ਹੋਣ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਿਸਾਨੀ ਅੰਦੋਲਨ ਦੀ ਫ਼ਤਹਿ ਲਈ ਅਰਦਾਸ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਰਦੂਲ ਸਿਕੰਦਰ ਜੀ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟਾਇਆ। ਉਨ੍ਹਾਂ ਬੱਬੂ ਮਾਨ ਵੱਲੋਂ ਦਿੱਤੇ ਉਸ ਬਿਆਨ ਕਿ 2022 ਵਿੱਚ ਨੌਜਵਾਨ ਤੇ ਸਿੰਗਰ ਆਪਣੀ ਪਾਰਟੀ ਬਣਾ ਕੇ ਵੱਡੀ ਜਿੱਤ ਪ੍ਰਾਪਤ ਕਰਨਗੇ ਬਾਰੇ ਗੁਲਾਬ ਸਿੱਧੂ ਨੇ ਕਿਹਾ ਕਿ ਮੇਰੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ।