ਸੁਖਬੀਰ ਬਾਦਲ ਵੱਲੋਂ ਚੋਣ ਪ੍ਰਚਾਰ - The overwhelming response from the voters
🎬 Watch Now: Feature Video
ਫ਼ਿਰੋਜ਼ਪੁਰ: ਸ਼ਹਿਰ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੌਂਸਲ ਚੋਣਾਂ ਲਈ ਫ਼ਿਰੋਜ਼ਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਮਾਨ ਖੁਦ ਸੰਭਾਲੀ ਹੋਈ ਹੈ। ਜਿਥੇ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਵੀ ਦਿੱਤਾ ਜਾ ਰਿਹੈ। ਇਸ ਮੌਕੇ ਸੁਖਬੀਰ ਨੇ ਕਿਹਾ ਕਿ ਇਹ ਚੋਣ ਸਿਰਫ਼ ਸਰਕਾਰੀ ਚੋਣ ਹੈ ਕਿਉਂਕਿ ਕਾਂਗਰਸ ਗੁੰਡਾਗਰਦੀ ਤੇ ਉਤਰ ਆਈ ਹੈ। ਰਾਜਾ ਵੜਿੰਗ ਦੇ ਸਵਾਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਇਕ ਨੇ ਪੂਰਾ ਪਰਿਵਾਰ ਨਸ਼ਟ ਕਰ ਦਿੱਤਾ ਅਤੇ ਫਿਰ ਵੀ ਪੁਲਿਸ ਦੀ ਕਰਵਾਈ ਸ਼ਰਮਨਾਕ ਹੈ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਗਾ ਵਿਖੇ ਹੋਏ 2 ਕਤਲਾਂ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਗੁੰਡਾਗਰਦੀ ਕਰ ਰਹੀ ਹੈ, ਜੋ ਸਾਹਮਣੇ ਹੈ। ਅਕਾਲੀ ਦਲ ਦੇ 500 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਵਾਇਆ ਹੈ।