ਪ੍ਰਦਰਸ਼ਨ ਦੌਰਾਨ ਬਿਜਲੀ ਕਾਮਿਆਂ ਨੇ ਘੇਰਿਆ ਕਾਂਗਰਸੀ ਹਲਕਾ ਇੰਚਾਰਜ - ਬਿਜਲੀ ਕਾਮਿਆਂ ਨੇ ਘੇਰਿਆ ਹਲਕਾ ਇੰਚਾਰਜ
🎬 Watch Now: Feature Video
ਬਠਿੰਡਾ: ਪੇ ਬੈਂਡ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ (power workers ) ਵੱਲੋਂ ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਬਠਿੰਡਾ ਦੇ ਬੱਸ ਸਟੈਂਡ ’ਤੇ ਪੁਤਲਾ ਫੂਕਿਆ ਗਿਆ। ਇਸ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ (protest) ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੀਆਂ ਮੰਗਾਂ (Demands) ਮੰਨਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਜਬੂਰਨ ਨੂੰ ਉਨ੍ਹਾਂ ਨੂੰ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਇਸ ਦੌਰਾਨ ਉਥੋਂ ਗੁਜ਼ਰ ਰਹੇ ਕਾਂਗਰਸ ਦੇ ਮੌੜ ਤੋਂ ਹਲਕਾ ਇੰਚਾਰਜ ਭੁਪਿੰਦਰ ਗੋਰਾ ਦੇ ਕਾਫ਼ਲੇ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕ ਲਿਆ। ਹਲਕਾ ਇੰਚਾਰਜ ਭੁਪਿੰਦਰ ਗੋਰਾ ਨਾਲ ਸਵਾਲ ਜਵਾਬ ਕਰਨ ਉਪਰੰਤ ਭੁਪਿੰਦਰ ਸਿੰਘ ਗੋਰਾ ਨੇ ਕਿਹਾ ਕਿ ਜਲਦ ਹੀ ਇਸ ਸਬੰਧੀ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ ਅਤੇ ਇਨ੍ਹਾਂ ਪ੍ਰਦਰਸ਼ਨਕਾਰੀ ਕਾਮਿਆਂ ਦੇ ਮਸਲੇ ਦਾ ਹੱਲ ਕਰਵਾਉਣਗੇ।