ਡੀਸੀ ਦਫ਼ਤਰ ਅਗੇ ਟੀਟੂ ਬਾਣੀਏ ਨੇ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਦੱਸਿਆ ਨੁਕਤਾ - ਖ਼ੁਸ਼ਹਾਲੀ ਦਾ ਦੱਸਿਆ ਨੁਕਤਾ
🎬 Watch Now: Feature Video

ਲੁਧਿਆਣਾ: ਟੀਟੂ ਬਾਣੀਏ ਵਲੋਂ ਡੀ ਸੀ ਦਫ਼ਤਰ ਅਗੇ ਕਿਸਾਨਾਂ ਦੇ ਹੱਕ ’ਚ ਧਰਨਾ ਦਿੱਤਾ ਗਿਆ, ਇਸ ਮੌਕੇ ਟੀਟੂ ਬਾਣੀਏ ਨੇ ਡੀਸੀ ਲੁਧਿਆਣਾ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਖ਼ਸਖ਼ਸ ਬੀਜਣ ਦੀ ਇਜਾਜਤ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਅੱਜ ਦਾ ਨੌਜਵਾਨ ਨਸ਼ੇ ਵਿਚ ਫਸ ਰਿਹਾ ਹੈ ਕਿਸਾਨ ਤਿੰਨ ਕਾਨੂੰਨਾਂ ਨੂੰ ਲੈਕੇ ਬਾਰਡਰ ’ਤੇ ਡਟੇ ਹਨ ਕਿਸਾਨਾਂ ਨੂੰ ਕਿਹਾ ਕਿ ਤਿੰਨ ਕਾਨੂੰਨਾਂ ਦੇ ਨਾਲ ਖ਼ਸਖ਼ਸ ਦੀ ਖੇਤੀ ਦਾ ਮੁੱਦਾ ਵੀ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਸਵੀਕਾਰ ਕੀਤੀ ਗਈ ਤਾਂ, ਉਹ ਡੀ ਸੀ ਦਫ਼ਤਰ ਅਗੇ ਖ਼ਸਖ਼ਸ ਦੀ ਖੇਤੀ ਕਰਨਗੇ।