ਆਮ ਖ਼ਾਸ ਬਾਗ 'ਚ ਲੱਗਣ ਵਾਲੇ ਕਰਾਫ਼ਟ ਮੇਲੇ ਨੂੰ ਕੀਤਾ ਜਾਵੇ ਰੱਦ: ਦੀਦਾਰ ਭੱਟੀ
🎬 Watch Now: Feature Video
ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰਾਂ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 21 ਮਾਰਚ ਨੂੰ ਹੋਣ ਵਾਲੀ ਰੈਲੀ ਨੂੰ ਵੀ ਰੱਦ ਕਰ ਦਿੱਤਾ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਕਹਿਰ ਤੋਂ ਬੱਚਿਆ ਜਾ ਸਕੇ। ਇਸ ਤਰ੍ਹਾਂ ਦਾ ਹੀ ਇੱਕ ਕਰਾਫ਼ਟ ਮੇਲਾ ਸਰਹਿੰਦ ਦੇ ਆਮ ਖ਼ਾਸ ਬਾਗ ਵਿੱਚ ਹੋ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜੋਰਾਂ ਸ਼ੋਰਾ ਨਾਲ ਚੱਲ ਰਹੀਆਂ ਹਨ, ਪਰ ਲੋਕਾਂ ਵੱਲੋਂ ਕਰਾਫ਼ਟ ਮੇਲੇ ਨੂੰ ਰੱਦ ਕਰਨ ਦੇ ਗੱਲ ਕਹੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਦੇ ਪੁਖਤੇ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਹਲਕਾ ਇੰਚਾਰਜ਼ ਦੀਦਾਰ ਭੱਟੀ ਨੇ ਕਿਹਾ ਕਿ ਇਸ ਮੇਲੇ 'ਚ ਵੱਡੀ ਗਿਣਤੀ 'ਚ ਲੋਕ ਸ਼ਿਰਕਤ ਕਰਨਗੇ, ਜਿਸ ਨਾਲ ਕੋਰੋਨਾ ਵਾਇਰਸ ਦੀ ਬਿਮਾਰੀ ਵੀ ਫੈਲ ਸਕਦੀ ਹੈ।