ਕੌਂਸਲਰ ‘ਤੇ ਹਿੰਦੂ ਧਰਮ ਖਿਲਾਫ਼ ਭੱਦੀ ਟਿੱਪਣੀ ਕਰਨ ਦੇ ਲੱਗੇ ਇਲਜ਼ਾਮ - ਸੋਸ਼ਲ ਮੀਡੀਆ
🎬 Watch Now: Feature Video
ਬਠਿੰਡਾ: ਸੋਸ਼ਲ ਮੀਡੀਆ ‘ਤੇ ਹਿੰਦੂ ਧਰਮ ਖ਼ਿਲਾਫ਼ ਟਿੱਪਣੀਆਂ ਕਰਨ ਵਾਲੇ ਕਾਂਗਰਸੀ ਕੌਂਸਲਰ ਸੁਖਰਾਜ ਸਿੰਘ ਔਲਖ ‘ਤੇ ਪਰਚਾ ਦਰਜ ਦੀ ਮੰਗ ਨੂੰ ਲੈ ਕੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਹਿੰਦੂ ਸੰਗਠਨਾਂ ਨੇ ਕਿਹਾ ਕਿ ਜੇਕਰ ਕਾਂਗਰਸੀ ਕੌਂਸਲਰ ਸੁਖਰਾਜ ਔਲਖ ਦੇ ਖਿ਼ਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਉਹ ਵਿੱਤ ਮੰਤਰੀ ਨੂੰ ਜਨਮ ਅਸ਼ਟਮੀ ਮੌਕੇ ਮੰਦਿਰਾਂ ਵਿੱਚ ਨਹੀਂ ਵੜਨ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰ ਵਿੱਤ ਮੰਤਰੀ ਦੀ ਸ਼ਹਿ ਉੱਪਰ ਹਿੰਦੂ ਧਰਮ ਖ਼ਿਲਾਫ਼ ਅਜਿਹੀ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਹੈ ਜੋ ਕਿ ਨਾ ਸਹਿਣਯੋਗ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਦਾ ਸਹਾਰਾ ਲੈਣਗੇ ਅਤੇ ਹਰ ਹਾਲਤ ਵਿਚ ਕਾਂਗਰਸੀ ਕੌਂਸਲਰ ਸੁਖਰਾਜ ਔਲਖ ਖਿਲਾਫ ਰਹਿਣਗੇ।