ਕੰਬਾਈਨ ਚਾਲਕਾਂ ਨੇ SMS ਮਸ਼ੀਨ ਲਗਾਉਣ ਵਿਰੁੱਧ ਲਾਇਆ ਧਰਨਾ - punjab latest news
🎬 Watch Now: Feature Video
ਕੰਬਾਈਨ ਚਾਲਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੰਬਾਈਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਮੌਕੇ ਕੰਬਾਈਨ ਚਾਲਕਾਂ ਵੱਲੋ ਉਨ੍ਹਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਜੰਮ੍ਹ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕੰਬਾਈਨ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਨੇ ਕਿਹਾ ਇਸ ਰੋਸ ਰਾਹੀਂ ਸਾਡੀ ਇਹ ਹੀ ਮੰਗ ਹੈ ਕਿ ਕੰਬਾਈਨ ਦੇ ਪਿੱਛੇ ਸਰਕਾਰ ਵੱਲੋਂ ਜਿਹੜੀ ਬੇਲੋੜੀ ਮਸ਼ੀਨ ਲਾਗਾਈ ਜਾ ਰਹੀ ਹੈ ਉਸ ਨੂੰ ਨਾ ਲਾਇਆ ਜਾਏ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਦੇ ਅਫ਼ਸਰ ਕਾਹਨ ਸਿੰਘ ਪਨੂੰ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਹਰ ਕੰਬਾਇਨ 'ਚ ਸੁਪਰ ਸਟਰਾ ਮੈਨੇਜਮੈਂਟ ਸਿਸਟਮ (sms) ਨਾਂਅ ਦੀ ਮਸ਼ੀਨ ਲਾਈ ਜਾਵੇ ਪਰ ਜਿਹੜੇ ਕੰਬਾਇਨ ਕਿਸਾਨਾਂ ਕੋਲ ਹਨ ਉਸ ਦੀ ਇੰਨੀ ਸ਼ਕਤੀ ਨਹੀ ਹੈ ਜਿਹੜੀ ਉਸ ਮਸ਼ੀਨ ਨੂੰ ਚਲਾ ਸਕੇ। ਸਰਕਾਰ ਨੇ ਕਿਹਾ ਹੈ ਕਿ ਜਿਸ ਕੰਬਾਇਨ ਪਿੱਛੇ ਉਹ ਮਸ਼ੀਨ ਨਹੀਂ ਲੱਗੀ ਹੋਵੇਗੀ ਉਸ ਉੱਤੇ ਪਰਚਾ ਕਰਕੇ ਉਸ ਨੂੰ ਜ਼ਬਤ ਕੀਤਾ ਜਾਵੇਗਾ।
TAGGED:
punjab latest news