ਆਮਦਨੀ ਦੇ ਸਰੋਤਾਂ ਦੇ ਲਈ ਚੰਡੀਗੜ੍ਹ ਨਿਗਮ ਨੇ ਬਣਾਈ 7 ਮੈਂਬਰੀ ਕਮੇਟੀ
🎬 Watch Now: Feature Video
ਚੰਡੀਗੜ੍ਹ: ਨਗਰ ਨਿਗਮ ਦੀ 29 ਜੂਨ ਨੂੰ ਹੋਈ ਮੀਟਿੰਗ ਵਿੱਚ ਨਿਗਮ ਦਾ ਬਜਟ ਵਧਾਉਣ ਉੱਤੇ ਚਰਚਾ ਹੋਈ। ਨਿਗਮ ਨੇ 1472 ਕਰੋੜ ਦਾ ਬਜਟ ਪਾਸ ਕਰ ਕੇ ਪ੍ਰਸ਼ਾਸਨ ਦੇ ਕੋਲ ਭੇਜਿਆ ਸੀ। ਪਰ ਇਸ ਦੇ ਵਿੱਚੋਂ 472 ਕਰੋੜ ਹੀ ਪਾਸ ਹੋ ਸਕਿਆ। ਹੁਣ ਚੰਡੀਗੜ੍ਹ ਦੀ ਮੇਅਰ ਰਾਜਬਾਲਾ ਮਲਿਕ ਨੇ ਇੱਕ ਆਮਦਨੀ ਪੈਦਾ ਕਰਨ ਦੇ ਲਈ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਸਾਬਕਾ ਮੇਅਰ ਰਾਜੇਸ਼ ਕਾਲੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ।