ਇੱਕੋਂ ਹੀ ਮਾਂ ਦੇ ਜਾਏ ਬਣੇ ਦੁਸ਼ਮਣ, ਇੱਕ ਦੀ ਹੋਈ ਮੌਤ - ਬਠਿੰਡਾ ਖ਼ਬਰ
🎬 Watch Now: Feature Video
ਬਠਿੰਡਾ ਦੇ ਪਿੰਡ ਮਹਿਤਾ ਵਿਖੇ ਇੱਕ ਪਰਿਵਾਰਕ ਝਗੜੇ ਦੇ ਚੱਲਦਿਆਂ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਵੱਲੋਂ ਲਗਾਏ ਜਾ ਰਹੇ ਆਰੋਪ ਮੁਤਾਬਕ ਇਹ ਮਾਮਲਾ ਜ਼ਮੀਨ ਦਾ ਸੀ। ਉਨ੍ਹਾਂ ਕਹਿਣਾ ਹੈ ਕਿ ਮ੍ਰਿਤਕ ਦੇ ਭਰਾ ਤੇ ਉਸ ਦੇ ਪੁੱਤਰ ਵੱਲੋਂ ਦਿੱਤੇ ਗਏ ਧੱਕੇ ਵਿੱਚ ਉਸ ਵਿਅਕਤੀ ਦੀ ਮੌਤ ਹੋਈ ਹੈ। ਦਰਅਸਲ ਖੇਤ ਵਿੱਚ ਲੱਗੀ ਮੋਟਰ ਨੂੰ ਲੈ ਕੇ ਅਦਾਲਤ ਵਿੱਚ ਇੱਕ ਕੇਸ ਚੱਲ ਰਿਹਾ ਸੀ। ਇਸ ਦੇ ਬਾਵਜੂਦ ਵੀ ਮ੍ਰਿਤਕ ਦੇ ਭਰਾ ਨੇ ਮੋਟਰ ਦਾ ਸਮਾਨ ਉੱਥੋਂ ਹਟਾ ਦਿੱਤਾ। ਜਦ ਮ੍ਰਿਤਕ ਦੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਇਸ ਨੂੰ ਲੈ ਕੇ ਆਪਣਾ ਰੋਸ ਜਾਹਰ ਕੀਤਾ, ਜਿਸ ਤੋਂ ਬਾਅਦ ਗੱਲਬਾਤ ਦੌਰਾਨ ਹੋਈ ਝੜਪ ਵਿੱਚ ਮ੍ਰਿਤਕ ਦੇ ਭਰਾ ਤੇ ਭਤੀਜੇ ਨੇ ਉਸ ਨੂੰ ਧੱਕਾ ਦੇ ਦਿੱਤਾ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।