ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਾ ਬਿਜਲੀ ਬੋਰਡ ਦੇ ਬਾਹਰ ਪ੍ਰਦਰਸ਼ਨ - ਪਟਿਆਲਾ
🎬 Watch Now: Feature Video
ਪਟਿਆਲਾ: ਬਿਜਲੀ ਬੋਰਡ ਦੇ ਬਾਹਰ ਬਿਜਲੀ ਬੋਰਡ ਮੁਲਾਜ਼ਮਾਂ (Employees) ਵੱਲੋਂ ਆਪਣੇ ਹੀ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against) ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ (Employees) ਨੇ ਮੰਗ ਕੀਤੀ ਹੈ ਕਿ ਸਾਰੇ ਹੀ ਕੱਚੇ ਮੁਲਾਜ਼ਮਾਂ (Raw employees) ਨੂੰ ਪੱਕਾ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ਦੀ ਭਰਤੀ ਮੁੜ ਫਿਰ ਤੋਂ ਸ਼ੁਰੂ ਕੀਤੀ ਜਾਵੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਹਰ ਵਾਰ ਪੰਜਾਬ ਸਰਕਾਰ (Government of Punjab) ਸਾਡੇ ਨਾਲ ਮੀਟਿੰਗ (Meeting) ਕਰਕੇ ਸਾਡੀ ਮੰਗਾਂ ਮੰਨ ਲੈਂਦੀ ਹੈ, ਪਰ ਮੀਟਿੰਗ (Meeting) ਖ਼ਤਮ ਹੋਣ ਤੋ ਬਾਅਦ ਬਾਹਰ ਆ ਕੇ ਆਪਣੇ ਵਾਅਦੇ ਤੋਂ ਫਿਰ ਮੁਕਤ ਜਾਂਦੀ ਹੈ।