ਚੋਣਾਂ ਤੋਂ ਪਹਿਲਾਂ 'ਆਪ' ਦੇ ਲੀਡਰ ਦਾ ਵੱਡਾ ਰੋਡ ਸ਼ੋਅ - Big road show in Jaito
🎬 Watch Now: Feature Video
ਫਰੀਦਕੋਟ: ਜਿਵੇਂ-ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾ (Punjab Assembly Elections) ਨੇੜੇ ਆਉਂਦੀਆਂ ਜਾਂ ਰਹੀਆਂ ਹਨ ਉਵੇਂ-ਉਵੇਂ ਹਰ ਇੱਕ ਪਾਰਟੀ ਵੱਲੋਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ (Aam Aadmi Party) ਦੇ ਹਲਕਾ ਜੈਤੋ ਦੇ ਉਮੀਦਵਾਰ ਅਮੋਲਕ ਸਿੰਘ ਵੱਲੋਂ ਸੈਂਕੜੇ ਵਰਕਰਾਂ ਦੇ ਨਾਲ ਸਾਰੇ ਬਜ਼ਾਰਾਂ ਵਿਚ ਦੀ ਹੁੰਦੇ ਹੋਏ ਰੋਡ ਸੋਅ ਕੱਢਿਆ ਗਿਆ। ਇਸ ਮੌਕੇ ਅਮੋਲਕ ਸਿੰਘ ਨੇ ਕਿਹਾ ਕਿ ਲੋਕਾਂ ਵਿੱਚ ਜਿੱਥੇ ਕਾਂਗਰਸ ਅਤੇ ਅਕਾਲੀ ਦਲ (Congress and Akali Dal) ਨੂੰ ਲੈਕੇ ਭਾਰੀ ਰੋਸ ਹੈ। ਉੱਥੇ ਹੀ ਲੋਕਾਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੂੰ ਲੈਕੇ ਭਾਰੀ ਉਤਸ਼ਾਹ ਵੀ ਹੈ। ਜੋ ਅੱਜ ਇਸ ਰੈਲੀ ਵਿੱਚ ਵੇਖਣ ਨੂੰ ਮਿਲਿਆ।