ਬੇਸਹਾਰਿਆਂ ਦਾ ਨਹੀਂ ਕੋਈ ਸਹਾਰਾ, ਪੁਲਿਸ ਮਾਰਦੀ ਹੈ ਡੰਡੇ
🎬 Watch Now: Feature Video
ਰੈਣ ਬਸੇਰਾ ਜਿੱਥੇ ਬੇਸਹਾਰਾ ਲੋਕਾਂ ਨੂੰ ਛੱਤ ਦਾ ਸਹਾਰਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਰਾਤ ਨੂੰ ਇਸ ਕੜਕਦੀ ਠੰਡ ਦੇ ਵਿੱਚ ਸੁਖਾਲੇ ਢੰਗ ਨਾਲ ਗੁਜ਼ਾਰ ਸਕਣ। ਇਸ ਨੂੰ ਲੈ ਕੇ ਜਦੋਂ ਬਠਿੰਡਾ ਦੇ ਵਿੱਚ ਨਗਰ ਨਿਗਮ ਦੇ ਬਾਹਰ ਬਣੇ ਇੱਕ ਰੈਨ ਬਸੇਰਾ ਦਾ ਰਿਐਲਿਟੀ ਚੈੱਕ ਈਟੀਵੀ ਭਾਰਤ ਦੀ ਟੀਮ ਵੱਲੋਂ ਕੀਤਾ ਗਿਆ ਤਾਂ ਨਜ਼ਰ ਆਇਆ ਕਿ ਰੈਣ ਬਸੇਰੇ ਦੇ ਵਿੱਚ ਰਹਿਣ ਦੇ ਲਈ ਤਾਂ ਪੁੱਖਤਾ ਇੰਤਜ਼ਾਮ ਕੀਤੇ ਗਏ ਸਨ ਪਰ ਰਹਿਣ ਦੇ ਲਈ ਜਗ੍ਹਾ ਬਹੁਤ ਘੱਟ ਸੀ। ਘਟ ਜਗਹ ਹੋਣ ਕਰਕੇ ਬੇਸਹਾਰਾ ਲੋਕਾਂ ਦਾ ਤਦਾਦ ਬਹੁਤ ਜ਼ਿਆਦਾ ਸੀ। ਜਿਸ ਕਾਰਨ ਇਨ੍ਹਾਂ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਇਸ ਕੜਕਦੀ ਠੰਡ ਦੇ ਵਿੱਚ ਬੇਹੱਦ ਮੁਸ਼ਕਿਲ ਨਜ਼ਰ ਆਉਂਦੀ ਹੈ ਅਤੇ ਰਾਤ ਕੱਟਣੀ ਤਾਂ ਇੱਕ ਵੱਡੀ ਆਫ਼ਤ ਤੋਂ ਘੱਟ ਨਹੀਂ, ਜਦੋਂ ਇਸ ਦੇ ਸਬੰਧ ਦੇ ਵਿੱਚ ਇਨ੍ਹਾਂ ਬੇਸਹਾਰਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਰਹਿਣ ਬਸੇਰੇ ਦੇ ਵਿੱਚ ਜਗ੍ਹਾ ਬਹੁਤ ਘੱਟ ਹੈ ਜਿੱਥੇ ਸਿਰਫ ਉੱਥੇ ਦੇ ਸੇਵਾਦਾਰ ਹੀ ਸੌਂਦੇ ਹਨ ਉਨ੍ਹਾਂ ਲਈ ਤਾਂ ਕੋਈ ਕਿਸੇ ਪ੍ਰਕਾਰ ਦੀ ਅਜਿਹੀ ਕੋਈ ਸੁਵਿਧਾ ਨਹੀਂ ਹੈ।