ਬਲਬੀਰ ਸਿੱਧੂ ਨੇ ਕਰਤਾਰਪੁਰ ਲਾਂਘੇ ਦੀ ਫ਼ੀਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ - kartarpur corridor news in punjabi
🎬 Watch Now: Feature Video
ਕਰਤਾਰਪੁਰ ਲਾਂਘੇ ਦੇ ਖੁਲ੍ਹਣ ਨੂੰ ਲੈ ਕੇ ਜਿੱਥੇ ਸਰਕਾਰ ਅਤੇ ਐਸਜੀਪੀਸੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਇਸ ਉੱਤੇ ਲੱਗਣ ਵਾਲੀ ਫੀਸ ਨੂੰ ਲੈ ਕੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਇਸ ਬਾਰੇ ਗੱਲ ਕਰਦੇ ਹੋਏ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਐੱਸਜੀਪੀਸੀ ਕੋਲ ਅਰਬਾ ਦਾ ਬਜਟ ਹੈ, ਉਹ ਪੈਸਾ ਕਿੱਥੇ ਜਾਂਦਾ ਹੈ? ਕੌਣ ਖਰਚ ਕਰਦਾ ਹੈ? ਇਸ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਪੰਜਾਬੀ ਵਿਦੇਸ਼ਾਂ ਤੋਂ ਆਉਣਗੇ ਉਹ ਆਰਾਮ ਨਾਲ ਲਾਂਘੇ ਰਾਹੀ ਪਾਕਿਸਤਾਨ ਜਾਣ ਲਈ ਡਾਲਰ ਦੀ ਫੀਸ ਅਦਾ ਕਰ ਸਕਦੇ ਹਨ। ਸਿੱਧੂ ਨੇ ਕਿਹਾ ਕਿ ਜੋ ਲੋਕ ਵਿਦੇਸ਼ਾਂ ਤੋਂ ਲੱਖਾਂ ਖਰਚ ਕੇ ਭਾਰਤ ਆ ਸਕਦੇ ਹਨ, ਉਨ੍ਹਾਂ ਲਈ ਇਹ ਫ਼ੀਸ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕੈਬਿਨੇਟ ਮੀਟਿੰਗ ਵਿੱਚ ਵੀ ਜ਼ਰੂਰ ਚਰਚਾ ਕੀਤੀ ਜਾਵੇਗੀ।
Last Updated : Oct 31, 2019, 4:49 AM IST