‘ਹੁਣ ਪਛਤਾਉਣ ਦਾ ਕੀ ਫ਼ਾਇਦਾ, ਜਦੋਂ ਚਿੜੀਆਂ ਚੁਗ ਗਈਆਂ ਖੇਤ’ - ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ
🎬 Watch Now: Feature Video
ਬਰਨਾਲਾ: ਸਿਹਤ ਵਿਭਾਗ ਦੀ ਰੁਟੀਨ ਚੈਕਿੰਗ ਦੌਰਾਨ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਬਰਨਾਲਾ ਪਹੁੰਚੇ। ਇਸ ਮੌਕੇ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਆਰਡੀਨੈਂਸਾਂ ਨੇ ਸਾਰਾ ਤਾਣਾ ਬਾਣਾ ਉਲਝਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ 6 ਫਸਲਾਂ ਦੇ ਵਧਾਏ ਸਮੱਥਨ ਮੁੱਲ ਨੂੰ ਕੈਬਿਨੇਟ ਮੰਤਰੀ ਸਿੱਧੂ ਨੇ ਲੌਲੀਪੋਪ ਦੱਸਿਆ। ਉਨ੍ਹਾਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਇਸ ਨੂੰ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਲਈ ਨੁਕਸਾਨਦਾਇਕ ਦੱਸਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਿਸਾਨਾਂ ਲਈ ਸੰਘਰਸ਼ ਦੇ ਐਲਾਨ ’ਤੇ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ‘ਹੁਣ ਪਛਤਾਉਣ ਦਾ ਕੀ ਫ਼ਾਇਦਾ, ਜਦੋਂ ਚਿੜੀਆਂ ਚੁਗ ਗਈਆਂ ਖੇਤ’। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਉਸ ਵੇਲੇ ਵਿਰੋਧ ਕਰਨਾ ਚਾਹੀਦਾ ਸੀ ਜਦੋਂ ਇਹ ਬਿੱਲ ਕੈਬਿਨੇਟ ਵਿੱਚ ਲਿਆਂਦੇ ਗਏ ਸਨ।