ਪਾਕਿਸਤਾਨ ਵੱਲੋਂ ਰਿਹਾਅ ਮਛੇਰਿਆਂ ਨੂੰ ਲੈਣ ਪਹੁੰਚੇ ਮੰਤਰੀ ਤੇ ਅਧਿਕਾਰੀ
🎬 Watch Now: Feature Video
ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ 20 ਭਾਰਤੀ ਮਛੇਰਿਆਂ ਨੂੰ ਲੈਣ ਲਈ ਆਂਧਰਾ ਪ੍ਰਦੇਸ਼ ਦੇ ਮੰਤਰੀ ਤੇ ਪ੍ਰਸ਼ਾਸਨਿਕ ਅੰਮ੍ਰਿਤਸਰ ਪਹੁੰਚ ਗਏ ਹਨ। ਪਾਕਿਸਤਾਨ ਸੋਮਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਭਾਰਤ ਨੂੰ ਸੋਂਪੇਗਾ। ਇਨ੍ਹਾਂ ਮਛੇਰਿਆਂ ਨੂੰ ਦੁਪਹਿਰ 3 ਵਜੇ (ਸਥਾਨਕ ਸਮਾਂ) ਰਿਹਾਅ ਕੀਤਾ ਜਾਵੇਗਾ। ਮਛੇਰਿਆਂ ਨੂੰ ਪਹਿਲਾਂ ਕਰਾਚੀ ਦੇ ਕੈਂਟ ਸਟੇਸ਼ਨ ਤੇ ਫਿਰ ਲਾਹੌਰ ਤੋਂ ਵਾਹਘਾ ਰਾਹੀਂ ਭਾਰਤ ਭੇਜਿਆ ਜਾਵੇਗਾ। ਇਹ ਮਛੇਰੇ ਆਂਧਰਾ ਪ੍ਰਦੇਸ਼ ਦੇ ਵਸਨੀਕ ਹਨ। ਜ਼ਿਕਰਯੋਗ ਹੈ ਕਿ ਇਹ ਮਛੇਰੇ ਨਵੰਬਰ 2018 'ਚ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ 'ਚ ਚਲੇ ਗਏ ਸੀ, ਜਿਨ੍ਹਾਂ ਨੂੰ ਪਾਕਿਸਤਾਨ ਰਿਹਾਅ ਕਰ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਪਿਛਲੇ ਸਾਲ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ।