ਵਿਵਾਦਾਂ ‘ਚ ਆਏ SHO ਵੱਲੋਂ ਸਪੱਸ਼ਟੀਕਰਨ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਥਾਣਾ ਮੁਖੀ (SHO ) ਮੇਜਰ ਸਿੰਘ ਦੀ ਨਸ਼ਾ ਤਸਕਰਾਂ, ਆਸ਼ਕਾਂ ਅਤੇ ਮਹਿਲਾਵਾਂ ਜੋ ਦੇਹ ਵਪਾਰ ਦਾ ਧੰਦਾ ਚਲਾਉਂਦੀਆਂ ਹਨ ਉਨ੍ਹਾਂ ਨੂੰ ਦਿੱਤੀ ਚਿਤਾਵਨੀ ਦੀ ਵੀਡੀਓ ਕਾਫੀ ਵਾਇਰਲ (video viral) ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਥਾਣਾ ਮੁਖੀ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਜੋ ਨੌਜਵਾਨ ਨੀਕਰਾਂ ਪਾ ਕੇ ਗਲੀਆਂ ਦੇ ਵਿੱਚ ਘੁੰਮਦੇ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਉਨ੍ਹਾਂ ਜੋ ਮਹਿਲਾਵਾਂ ਦੇਹ ਵਪਾਰ ਦਾ ਧੰਦਾ ਚਲਾਉਂਦੀਆਂ ਹਨ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਜਿਸ ਹਾਲਾਤ ਦੇ ਵਿੱਚ ਕਾਬੂ ਕੀਤਾ ਜਾਵੇਗਾ ਉਸੇ ਹਾਲਤ ਦੇ ਵਿੱਚ ਉਨ੍ਹਾਂ ਨੂੰ ਬਾਹਰ ਲਿਆਂਦਾ ਜਾਵੇਗਾ। ਇਸ ਬਿਆਨ ਤੋਂ ਬਾਅਦ ਥਾਣਾ ਮੁਖੀ ਉੱਪਰ ਸਵਾਲ ਖੜ੍ਹੇ ਹੋ ਗਏ ਸਨ ਕਿ ਉਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਭਖੇ ਮਾਹੌਲ ਤੋਂ ਬਾਅਦ ਥਾਣਾ ਮੁਖੀ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣੈ ਕਿ ਉੱਥੋਂ ਸ਼ਿਕਾਇਤਾਂ ਬਹੁਤ ਆ ਰਹੀਆਂ ਸਨ ਤੇ ਇਸਦੇ ਚੱਲਦੇ ਉਨ੍ਹਾਂ ਭਾਵੁਕ ਹੋ ਕੇ ਇਹ ਬਿਆਨ ਦਿੱਤਾ ਗਿਆ ਹੈ।