ਅੰਮ੍ਰਿਤਸਰ ਸੀਆਈਏ ਸਟਾਫ਼ ਨੇ ਏਟੀਐਮ ਤੋੜਣ ਦੀ ਕੋਸ਼ਿਸ਼ ਕੀਤੀ ਨਾਕਾਮ, ਚਾਰ ਨੌਜਵਾਨਾਂ ਨੂੰ ਕੀਤਾ ਕਾਬੂ - Sukhwinder Singh Randhawa
🎬 Watch Now: Feature Video
ਅੰਮ੍ਰਿਤਸਰ: ਸੀਆਈਏ ਸਟਾਫ਼ ਨੇ ਏਟੀਐਮ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਤੋਂ ਏਟੀਐਮ ਤੋੜਨ ਵਾਲੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਨੌਜਵਾਨਾਂ ਨੇ ਏਟੀਐਮ ਨੂੰ ਕੱਟਣਾ ਪਹਿਲਾ ਯੂਟਿਊਬ ਤੋਂ ਸਿਖਿਆ ਜਿਸ ਤੋਂ ਬਾਅਦ ਰਾਤ ਨੂੰ ਉਨ੍ਹਾਂ ਨੇ ਏਟੀਐਮ ਲੁੱਟਣ ਦੀ ਯੋਜਨਾ ਬਣਾਈ। ਜਾਣਕਾਰੀ ਮਿਲਣ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ।