ਖੇਤੀ ਕਾਨੂੰਨਾਂ ਲਈ ਅਕਾਲੀ ਦਲ ਜ਼ਿੰਮੇਵਾਰ: ਵੇਰਕਾ
🎬 Watch Now: Feature Video
ਅੰਮ੍ਰਿਤਸਰ: ਕਾਂਗਰਸੀ ਵਿਧਾਇਕ (Congress MLA) ਡਾ. ਰਾਜਕੁਮਾਰ ਵੇਰਕਾ (Dr. Prince Verka) ਨੇ ਅਕਾਲੀ ਦਲ (Akali Dal) ਅਤੇ ਬੀਜੇਪੀ (BJP) ‘ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਇਸ ਦੇ ਨਾਲ ਹੀ ਡਾ. ਵੇਰਕਾ ਨੇ ਬੀਜੇਪੀ ਤੇ ਅਕਾਲੀ ਦਲ (Akali Dal) ਨੂੰ ਕਿਸਾਨਾਂ (Farmers) ਤੋਂ ਮੁਆਫ਼ੀ ਮੰਗਣ ਦੀ ਵੀ ਨਸੀਅਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ 17 ਸਤੰਬਰ ਅਕਾਲੀ ਦਲ ਤੇ ਬੀਜੇਪੀ ਦੇ ਖ਼ਿਲਾਫ਼ ਕਾਲੇ ਦਿਨ ਦੇ ਵਜੋਂ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਕੇਂਦਰ ਸਰਕਾਰ (Central Government) ਤੋਂ ਕਾਲੇ ਖੇਤੀ ਕਾਨੂੰਨ (Agricultural law) ਬਣਵਾਏ ਫਿਰ ਇੱਕ ਧਰਨੇ ਜ਼ਰੀਏ ਅਕਾਲੀ ਦਲ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਦਾ ਡਰਾਮਾ ਕਰਨ ਜਾ ਰਿਹਾ ਹੈ।