ਹਾਰ ਤੋਂ ਬਾਅਦ ਮੀਡੀਆ ਸਾਹਮਣੇ ਆਏ ਵੜਿੰਗ ਵਿਰੋਧੀਆਂ 'ਤੇ ਭੜਕੇ
🎬 Watch Now: Feature Video
ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਚੋਣਾਂ 'ਚ ਹੋਈ ਆਪਣੀ ਹਾਰ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਵੜਿੰਗ ਨੇ ਆਪਣੀ ਹਾਰ ਦਾ ਕਾਰਨ ਆਪਣੇ ਮੁਕੱਦਰ ਨੂੰ ਦੱਸਿਆ ਨਾਲ ਹੀ ਉਨ੍ਹਾਂ ਅਕਾਲੀ ਦਲ 'ਤੇ ਤਿੱਖਾ ਹਮਲਾ ਕੀਤਾ ਤੇ ਕਿਹਾ "ਬਠਿੰਡਾ 'ਚ ਅਕਾਲੀ ਦਲ ਦੀ ਜਿੱਤ ਨਹੀਂ ਹੋਈ ਪੈਸੇ, ਨਸ਼ੇ ਅਤੇ ਇੱਕ ਪਰਿਵਾਰ ਦੀ ਜਿੱਤ ਹੋਈ ਹੈ।" ਇਸ ਮੌਕੇ ਵੜਿੰਗ ਨੇ ਸੁਖਪਾਲ ਸਿੰਘ ਖਹਿਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ 'ਤੇ ਵੀ ਨਿਸ਼ਾਨੇ ਵਿੰਨ੍ਹੇ।