ਏਸੀਪੀ ਅਨਿਲ ਕੋਹਲੀ ਦਾ ਜਾਣਾ ਪੁਲਿਸ ਵਿਭਾਗ ਨੂੰ ਵੱਡਾ ਘਾਟਾ: ਸੀਪੀ ਰਾਕੇਸ਼ ਅਗਰਵਾਲ - ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ
🎬 Watch Now: Feature Video
ਲੁਧਿਆਣਾ: ਏਸੀਪੀ ਅਨਿਲ ਕੋਹਲੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਹੈ। 52 ਸਾਲਾ ਦੇ ਏਸੀਪੀ ਕੋਹਲੀ 30 ਸਾਲ ਤੋਂ ਬਤੌਰ ਪੰਜਾਬ ਪੁਲਿਸ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਏਸੀਪੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਦਾ ਜਾਣਾ ਪੁਲਿਸ ਵਿਭਾਗ ਨੂੰ ਵੱਡਾ ਘਾਟਾ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੋਹਲੀ ਨੇ ਬੜੀ ਹੀ ਇਮਾਨਦਾਰੀ ਨਾਲ ਜੋ ਵੀ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਪੂਰੀ ਪੁਲਿਸ ਫੋਰਸ ਨੂੰ ਹੌਸਲਾ ਵੀ ਦੇਣਾ ਚਾਹੁੰਦੇ ਹਨ।