ਰੂਪਨਗਰ: ਡਾਕਘਰ ਵਿੱਚ ਆਧਾਰ ਕਾਰਡ ਤੇ ਪਾਸਪੋਰਟ ਸੇਵਾਵਾਂ ਅਰਜ਼ੀ ਤੌਰ ਉੱਤੇ ਬੰਦ

By

Published : Jul 11, 2020, 10:39 AM IST

thumbnail
ਰੂਪਨਗਰ: ਕੇਂਦਰ ਸਰਕਾਰ ਨੇ ਡਾਕਘਰ ਵਿੱਚ ਆਧਾਰ ਕਾਰਡ ਸੇਵਾ ਤੇ ਪਾਸਪੋਰਟ ਸੇਵਾ ਚਾਲੂ ਕਰ ਦਿੱਤੀ ਸੀ ਪਰ ਕੋਰੋਨਾ ਮਹਾਂਮਾਰੀ ਕਰਕੇ ਇਸ ਸੇਵਾ ਨੂੰ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡਾਕਖਾਨੇ ਦੇ ਪ੍ਰਬੰਧਕ ਰੇਸ਼ਮਪਾਲ ਨੇ ਦੱਸਿਆ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਡਾਕਖਾਨੇ ਵਿੱਚ ਆਧਾਰ ਕਾਰਡ ਤੇ ਪਾਸਪੋਰਟ ਸੇਵਾ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਸੇਵਾਵਾਂ ਵਿੱਚ ਬਾਇਓਮੈਟ੍ਰਿਕ ਦੀ ਲੋੜ ਹੁੰਦੀ ਹੈ। ਇਸ ਕਰਕੇ ਕੇਂਦਰ ਦੀ ਸਰਕਾਰ ਨੇ ਇਸ ਸੇਵਾ ਨੂੰ ਬੰਦ ਕੀਤਾ ਹੈ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.