ਬਜ਼ੁਰਗ ਦੇ ਅੰਤਿਮ ਸਸਕਾਰ ਮੌਕੇ ਪਰਿਵਾਰਿਕ ਮੈਂਬਰਾਂ ਨੇ ਢੋਲ 'ਤੇ ਪਾਏ ਭੰਗੜੇ, ਜਾਣੋ ਕਿਉਂ - Moga woman last rites - MOGA WOMAN LAST RITES
🎬 Watch Now: Feature Video
Published : Sep 20, 2024, 8:36 AM IST
ਮੋਗਾ ਵਿੱਚ 102 ਸਾਲਾ ਬਜ਼ੁਰਗ ਦਾ ਬੈਂਡ ਵਾਜਿਆਂ ਦੇ ਨਾਲ ਅਤੇ ਭੰਗੜੇ ਪਾ ਕੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮਹਿਲਾ ਦੇ ਪੋਤੇ-ਪੜਪੋਤੇ, ਦੋਹਤੇ-ਦੋਹਤੀਆਂ ਅਤੇ ਉਹਨਾਂ ਦੇ ਬੱਚੇ ਵੀ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ ਤੇ ਘਰ ਤੋਂ ਲੈ ਕੇ ਸਮਸ਼ਾਨ ਘਾਟ ਤੱਕ ਢੋਲ 'ਤੇ ਭੰਗੜੇ ਪਾਉਂਦੇ ਗਏ। ਉਥੇ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਬਜ਼ੁਰਗ ਦੀ ਉਮਰ 102 ਸਾਲ ਦੇ ਕਰੀਬ ਸੀ ਅਤੇ ਉਸ ਦਾ ਬਹੁਤ ਹੀ ਵੱਡਾ ਅਤੇ ਖੁਸ਼ਹਾਲ ਪਰਿਵਾਰ ਹੈ। ਜਿਸ ਵਿੱਚ ਉਸ ਦੇ ਤਿੰਨ ਲੜਕੀਆਂ ਅਤੇ ਦੋ ਲੜਕੇ ਹਨ ਅਤੇ ਅੱਗੇ ਉਹਨਾਂ ਦੇ ਬੱਚਿਆਂ ਦੇ ਵੀ ਵਿਆਹ ਹੋਏ ਹਨ ਅਤੇ ਉਹਨਾਂ ਦੇ ਵੀ ਬੱਚੇ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਅਤੇ ਸਾਰਾ ਪਰਿਵਾਰ ਤੰਦਰੁਸਤ ਰਹੇ। ਉਨ੍ਹਾਂ ਦੱਸਿਆ ਕਿ ਅੱਜ ਅਸੀਂ ਉਹਨਾਂ ਦਾ ਅੰਤਿਮ ਸਸਕਾਰ ਬੈਂਡ ਵਾਜੇ ਨਾਲ ਕੀਤਾ ਗਿਆ ਹੈ ਤੇ ਉਹਨਾਂ ਨੇ ਆਪਣੀ ਜਿੰਦਗੀ ਵਿੱਚ ਸਾਰੇ ਪਰਿਵਾਰ ਨੂੰ ਬੜੇ ਹੀ ਜਿੰਮੇਵਾਰੀ ਨਾਲ ਪਾਲਿਆ ਹੈ।