ਚੰਡੀਗੜ੍ਹ: ਪੰਜਾਬੀ ਸਿਨੇਮਾ, ਸਾਹਿਤ ਅਤੇ ਗੀਤਕਾਰੀ ਦੇ ਖੇਤਰ ਵਿੱਚ ਅਜ਼ੀਮ-ਓ-ਤਰੀਨ ਸ਼ਖਸੀਅਤ ਵਜੋਂ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਮਰਦੀਪ ਸਿੰਘ ਗਿੱਲ, ਜਿੰਨ੍ਹਾਂ ਵੱਲੋਂ ਅੱਜ ਅਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ 'ਕਾਲੀ' ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਹੀ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕੀਤੀ ਜਾਵੇਗੀ।
'ਅਮਰਦੀਪ ਸਿੰਘ ਗਿੱਲ' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਹ ਪੰਜਾਬੀ ਵੈੱਬ ਸੀਰੀਜ਼ ਇੱਕ ਅਜੀਬ ਕਹਾਣੀ ਵਜੋਂ ਸਾਹਮਣੇ ਲਿਆਂਦੀ ਜਾਵੇਗੀ, ਜਿਸ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕਾਫ਼ੀ ਕੁਝ ਵੱਖਰਾ ਅਤੇ ਵਧੀਆ ਕਰਨ ਜਾ ਰਹੇ ਹਨ, ਜਿਸ ਸੰਬੰਧਤ ਆਰੰਭੇ ਜਾ ਰਹੇ ਯਤਨਾਂ ਦੀ ਕੜੀ ਦੇ ਤੌਰ ਉਤੇ ਹੀ ਵਜ਼ੂਦ ਵਿੱਚ ਲਿਆਉਣ ਜਾ ਰਹੇ ਹਾਂ ਇਹ ਨਵਾਂ ਪ੍ਰੋਜੈਕਟ, ਜੋ ਵੈੱਬ ਸੀਰੀਜ਼ ਦੇ ਦੁਨੀਆਂ ਦੇ ਕੁਝ ਅਣਛੂਹੇ ਕਹਾਣੀ ਪਹਿਲੂਆਂ ਨਾਲ ਦਰਸ਼ਕਾਂ ਨੂੰ ਰੂਬਰੂ ਕਰਵਾਏਗਾ।
ਓਟੀਟੀ ਨੈੱਟਵਰਕ ਉੱਪਰ ਸਟ੍ਰੀਮ ਹੋਣ ਜਾ ਰਹੀ ਅਰਥ-ਭਰਪੂਰ ਵੈੱਬ ਸੀਰੀਜ਼ 'ਦਾਰੋ' ਨੂੰ ਲੈ ਕੇ ਵੀ ਇੰਨੀ ਦਿਨੀਂ ਲਾਈਮਲਾਈਟ ਦਾ ਹਿੱਸਾ ਬਣੇ ਹੋਏ ਹਨ ਇਹ ਬਾਕਮਾਲ ਲੇਖਕ ਅਤੇ ਨਿਰਦੇਸ਼ਕ, ਜਿਸ ਦਾ ਨਿਰਦੇਸ਼ਨ ਵੀ ਉਨ੍ਹਾਂ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ।
ਮੇਨ ਸਟ੍ਰੀਮ ਤੋਂ ਅਲਹਦਾ ਹੱਟ ਕੇ ਸਿਰਜਨਾਤਮਕਤਾ ਕਰਨਾ ਪਸੰਦ ਕਰਨ ਵਾਲੇ ਅਮਰਦੀਪ ਸਿੰਘ ਗਿੱਲ ਕਮਰਸ਼ਿਅਲ ਸਿਨੇਮਾ ਅਤੇ ਆਫ ਬੀਟ ਫਿਲਮਾਂ ਦੋਨੋਂ ਹੀ ਖੇਤਰਾਂ ਵਿੱਚ ਬਰਾਬਰਤਾ ਨਾਲ ਅਪਣੀ ਹੋਂਦ ਦਾ ਪ੍ਰਗਟਾਵਾ ਕਰਵਾਉਂਦੇ ਆ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈਆਂ ਗਈਆਂ ਫਿਲਮਾਂ ਵਿੱਚ 'ਜ਼ੋਰਾ ਦਸ ਨੰਬਰੀਆਂ', 'ਜ਼ੋਰਾ ਦਾ ਸੈਕੰਢ ਚੈਪਟਰ', 'ਮਰਜਾਣੇ' ਆਦਿ ਸ਼ਾਮਿਲ ਰਹੀਆਂ ਹਨ।
ਗੀਤਕਾਰੀ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜ ਚੁੱਕੇ ਇਹ ਬਿਹਤਰੀਨ ਫਿਲਮਕਾਰ ਅੱਜਕੱਲ੍ਹ ਫ਼ਿਲਮੀ ਖੇਤਰ ਵਿੱਚ ਹੀ ਜਿਆਦਾ ਸਰਗਰਮ ਨਜ਼ਰ ਆ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈ ਜਾ ਰਹੀ ਉਕਤ ਪੰਜਾਬੀ ਵੈੱਬ ਸੀਰੀਜ਼ ਉਨ੍ਹਾਂ ਦੇ ਖੁਦ ਦੇ ਹੀ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗੀ, ਜਿਸ ਸੰਬੰਧਤ ਹੋਰਨਾਂ ਰਸਮੀ ਪਹਿਲੂਆਂ ਨੂੰ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: