ਦੁਕਾਨ ਦਾ ਸ਼ਟਰ ਭੰਨ ਕੇ ਲੱਖਾਂ ਦੇ ਮੋਬਾਇਲ ਤੇ ਅਸੈਸਰੀ ਲੈ ਕੇ ਚੋਰ ਹੋਏ ਫਰਾਰ, ਸੀਸੀਟੀਵੀ 'ਚ ਕੈਦ ਹੋਈ ਘਟਨਾ - INCIDENT OF THEFT
🎬 Watch Now: Feature Video
Published : 5 hours ago
ਮੋਗਾ: ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਮੋਗਾ ਦੇ ਕਸਬਾ ਅਜੀਤਵਾਲ ਦਾ ਹੈ। ਜਿੱਥੇ ਬਾਈਕ ਸਵਾਰ ਵਿਅਕਤੀਆਂ ਨੇ ਮੋਬਾਇਲਾਂ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਅੰਦਰ ਰੱਖੇ ਨਵੇਂ ਅਤੇ ਪੁਰਾਣੇ ਮੋਬਾਈਲ ਅਤੇ ਅਸੈਸਰੀ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨ ਦੇ ਮਾਲਕ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਘਰ ਚਲਾ ਗਿਆ ਸੀ ਅਤੇ 18 ਤਰੀਕ ਸਵੇਰੇ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਜਦੋਂ ਮੈਂ ਕਿ ਆਪਣੀ ਦੁਕਾਨ 'ਤੇ ਦੇਖਿਆ ਤਾਂ ਸ਼ਟਰ ਇੱਕ ਪਾਸਿਓ ਪੂਰਾ ਉਖਾੜਿਆ ਹੋਇਆ ਸੀ। ਸ਼ੀਸ਼ੇ ਵਾਲਾ ਗੇਟ ਵੀ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਜਦੋਂ ਮੈਂ ਆਪਣੀ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਨੂੰ ਚੈੱਕ ਕੀਤੇ ਤਾਂ ਤਿੰਨ ਤੋਂ ਚਾਰ ਨੌਜਵਾਨ ਆਏ ਜਿੰਨਾਂ ਵਿੱਚੋਂ ਇੱਕ ਵਿਅਕਤੀ ਬਾਹਰ ਖੜਾ ਰਹਿੰਦਾ ਹੈ ਅਤੇ ਬਾਕੀ ਤਿੰਨ ਜਣੇ ਦੁਕਾਨ ਦੇ ਅੰਦਰ ਵੜ ਕੇ ਮੇਰੀ ਦੁਕਾਨ ਦੇ ਵਿੱਚ ਰੱਖੇ ਵੱਖ-ਵੱਖ ਕੰਪਨੀਆਂ ਦੇ 15 ਫੋਨ ਨਵੇਂ ਸਨ।