ਪੀਲੀਭੀਤ/ਉੱਤਰ ਪ੍ਰਦੇਸ਼: ਪੀਲੀਭੀਤ ਵਿੱਚ STF ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਇੱਕ ਵੱਡੀ ਕਾਮਯਾਬੀ ਮਿਲੀ ਹੈ। ਸੋਮਵਾਰ ਤੜਕੇ, ਟੀਮ ਨੇ ਘੇਰਾਬੰਦੀ ਕੀਤੀ ਅਤੇ ਇੱਕ ਮੁਕਾਬਲੇ ਵਿੱਚ 3 ਖਾਲਿਸਤਾਨੀ ਸਮਰਥਕਾਂ ਨੂੰ ਮਾਰ ਦਿੱਤਾ। ਮਾਰੇ ਗਏ ਸਾਰੇ ਅੱਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਦੱਸੇ ਜਾ ਰਹੇ ਹਨ। ਤਿੰਨਾਂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਇਕ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਮਾਰੇ ਗਏ ਮੁਲਜ਼ਮਾਂ ਕੋਲੋਂ ਦੋ ਏਕੇ-47 ਰਾਈਫਲਾਂ, ਦੋ ਗਲੋਕ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਹਨ। ਇਸ ਬਾਰੇ ਯੂਪੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਮਾਰੇ ਗਏ 3 ਕਥਿਤ ਅੱਤਵਾਦੀ
ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ 'ਚ ਹੋਇਆ। ਮਾਰੇ ਗਏ ਅੱਤਵਾਦੀਆਂ ਵਿੱਚ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਗੁਰਦਾਸਪੁਰ ਸ਼ਾਮਲ ਹਨ। ਮੁਕਾਬਲੇ 'ਚ ਗੋਲੀ ਲੱਗਣ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਪੂਰਨਪੁਰ ਸੀ.ਐੱਚ.ਸੀ. ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਬਾਰੇ ਯੂਪੀ ਦੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਅਗਵਾਈ ਪੀਲੀਭੀਤ ਦੇ ਐਸਪੀ ਅਵਿਨਾਸ਼ ਪਾਂਡੇ ਨੇ ਕੀਤੀ। ਪੰਜਾਬ ਪੁਲਿਸ ਨੇ ਇਨ੍ਹਾਂ ਤਿੰਨਾਂ ਅੱਤਵਾਦੀਆਂ ਦੇ ਜ਼ਿਲ੍ਹੇ ਵਿੱਚ ਲੁਕੇ ਹੋਣ ਦੀ ਸੂਚਨਾ ਯੂਪੀ ਪੁਲਿਸ ਨੂੰ ਦਿੱਤੀ ਸੀ। ਤਿੰਨੋਂ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਪੁਲਿਸ ਚੌਕੀ 'ਤੇ ਹਮਲੇ 'ਚ ਸ਼ਾਮਲ ਸਨ।
ਸੂਚਨਾ ਮਿਲੀ ਸੀ ਕਿ ਇਹ ਤਿੰਨ ਇੱਥੇ ਲੁਕੇ ਹੋਏ ਹਨ, ਜਦੋਂ ਇਨ੍ਹਾਂ ਨੂੰ ਬਾਹਰ ਆਉਣ ਲਈ ਅਲਰਟ ਦਿੱਤਾ ਗਿਆ, ਤਾਂ ਇਨ੍ਹਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਸ ਕਰਕੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਫਾਇਰਿੰਗ ਕੀਤੀ ਗਈ, ਤਾਂ ਤਿੰਨਾਂ ਨੂੰ ਗੋਲੀ ਲੱਗ ਗਈ। ਜਦੋਂ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਸਾਡੇ 2 ਪੁਲਿਸ ਮੁਲਾਜ਼ਮ ਵੀ ਜਖਮੀ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਖ਼ਤਰੇ ਤੋਂ ਬਾਹਰ ਹਨ। ਇਹ ਜੁਆਇੰਟ ਆਪਰੇਸ਼ਨ ਸੀ ਜਿਸ ਵਿੱਚ ਗੁਰਦਾਸਪੁਰ ਦੇ 4 ਪੁਲਿਸ ਮੁਲਾਜ਼ਮ ਤੇ ਪੀਲੀਭੀਤ ਦੀ ਪੁਲਿਸ ਟੀਮ ਸ਼ਾਮਿਲ ਸੀ।
- ਅਵਿਨਾਸ਼ ਪਾਂਡੇ, ਪੀਲੀਭੀਤ ਤੋਂ ਪੁਲਿਸ ਸੁਪਰੀਡੈਂਟ
'ਆਤਮ ਸਮਰਪਣ ਕਰਨ ਲਈ ਕਿਹਾ'
ਪੁਲਿਸ ਟੀਮ ਨੇ ਦੱਸਿਆ ਕਿ, 'ਐਸਟੀਐਫ ਅਤੇ ਪੰਜਾਬ ਪੁਲਿਸ ਨੇ ਤਿੰਨਾਂ ਨੂੰ ਘੇਰ ਲਿਆ ਅਤੇ ਆਤਮ ਸਮਰਪਣ ਕਰਨ ਲਈ ਕਿਹਾ। ਪਰ, ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ 'ਤੇ ਤਿੰਨਾਂ ਨੇ ਪੁਲਿਸ ਟੀਮ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਤਿੰਨਾਂ ਨੂੰ ਗੋਲੀ ਮਾਰ ਦਿੱਤੀ ਗਈ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੰਜਾਬ ਅਤੇ ਯੂਪੀ ਦੀ ਪੁਲਿਸ ਦੇ ਤਾਲਮੇਲ ਨਾਲ ਚਲਾਏ ਗਏ ਅਪਰੇਸ਼ਨ ਵਿੱਚ ਇਹ ਵੱਡੀ ਕਾਮਯਾਬੀ ਮਿਲੀ ਹੈ।'
ਉੱਤਰ ਪ੍ਰਦੇਸ਼ ਪੁਲਿਸ ਟੀਮ ਨੇ ਕੀਤੀ ਕਾਰਵਾਈ -
• ਸ਼੍ਰੀ ਅਵਿਨਾਸ਼ ਪਾਂਡੇ, ਪੁਲਿਸ ਸੁਪਰਡੈਂਟ, ਪੀਲੀਭੀਤ
• ਇੰਸਪੈਕਟਰ ਨਰੇਸ਼ ਤਿਆਗੀ, ਥਾਣਾ ਪੂਰਨਪੁਰ
• ਇੰਸਪੈਕਟਰ ਅਸ਼ੋਕ ਪਾਲ, ਐੱਸ.ਐੱਚ.ਓ ਮਾਧੋਤੰਡਾ
• ਇੰਸਪੈਕਟਰ ਕੇ.ਬੀ. ਸਿੰਘ, ਐਸ.ਓ.ਜੀ ਇੰਚਾਰਜ, ਟੀਮ ਸਮੇਤ
• ਸਬ-ਇੰਸਪੈਕਟਰ ਅਮਿਤ ਪ੍ਰਤਾਪ ਸਿੰਘ
• ਸਬ-ਇੰਸਪੈਕਟਰ ਲਲਿਤ ਕੁਮਾਰ
• ਸਬ-ਇੰਸਪੈਕਟਰ ਸੁਨੀਲ ਸ਼ਰਮਾ, ਸਰਵੇਲੈਂਸ ਇੰਚਾਰਜ, ਟੀਮ ਨਾਲ
• ਹੈੱਡ ਕਾਂਸਟੇਬਲ ਜਗਵੀਰ
• ਕਾਂਸਟੇਬਲ ਸੁਮਿਤ
• ਕਾਂਸਟੇਬਲ ਹਿਤੇਸ਼
ਹਾਲਾਂਕਿ ਪੰਜਾਬ ਪੁਲਿਸ ਦੇ ਜਵਾਨਾਂ ਦਾ ਇਸ ਵਿਚ ਵੇਰਵਾ ਨਹੀਂ ਦਿੱਤਾ ਗਿਆ।
ਗੁਰਦਾਸਪੁਰ ਦੀ ਪੁਲਿਸ ਚੌਕੀ 'ਤੇ ਕੀਤਾ ਸੀ ਹਮਲਾ
ਦਰਅਸਲ, 19 ਦਸੰਬਰ ਨੂੰ ਪੰਜਾਬ ਦੇ ਸਰਹੱਦੀ ਕਸਬੇ ਗੁਰਦਾਸਪੁਰ ਦੀ ਬਖਸ਼ੀਵਾਲ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲਾ ਹੋਇਆ ਸੀ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕੇਸ ਦਾ ਮੁੱਖ ਸਰਗਨਾ ਜਸਵਿੰਦਰ ਸਿੰਘ ਬਾਗੀ ਉਰਫ ਮੰਨੂ ਅਗਵਾਨ ਹੈ।
ਇਸ ਤੋਂ ਇਲਾਵਾ, ਚੰਡੀਗੜ੍ਹ ਵਿਖੇ ਵੀ ਆਟੋ 'ਚ ਆਏ ਦੋ ਨੌਜਵਾਨਾਂ ਨੇ ਗ੍ਰੇਨੇਡ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਇੱਕ ਆਟੋ ਵੀ ਜ਼ਬਤ ਕਰ ਲਿਆ। ਇਸ ਆਟੋ ਦੀ ਮਦਦ ਨਾਲ ਗ੍ਰਨੇਡ ਸੁੱਟਿਆ ਗਿਆ। ਫੋਰੈਂਸਿਕ ਟੀਮ ਨੇ ਵੀ ਜਾਂਚ ਕੀਤੀ ਅਤੇ ਕਿਹਾ ਕਿ ਗ੍ਰਨੇਡ ਸੁੱਟਣ ਲਈ ਇੱਕ ਆਟੋ ਦੀ ਵਰਤੋਂ ਕੀਤੀ ਗਈ ਸੀ।
ਅੰਮ੍ਰਿਤਸਰ 'ਚ ਵੀ ਥਾਣੇ ਦੇ ਸਾਹਮਣੇ ਧਮਾਕਾ ਹੋਏ
ਜ਼ਿਕਰਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਵਿੱਚ 17 ਦਸੰਬਰ ਨੂੰ ਪੁਲਿਸ ਸਟੇਸ਼ਨ ਦੇ ਬਾਹਰ ਧਮਾਕਾ ਹੋਇਆ ਸੀ। ਇਹ ਘਟਨਾ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਸਾਹਮਣੇ ਵਾਪਰੀ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 3 ਵਜੇ ਥਾਣੇ ਦੇ ਬਾਹਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਇਲਾਵਾ, ਮਜੀਠਾ ਵਿਖੇ ਵੀ ਥਾਣੇ ਕੋਲ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ ਸੀ।
- ਚੰਡੀਗੜ੍ਹ ਗ੍ਰਨੇਡ ਹਮਲੇ 'ਚ ਵੱਡੀ ਕਾਮਯਾਬੀ, ਦੂਜਾ ਮੁਲਜ਼ਮ ਦਿੱਲੀ ਤੋਂ ਕਾਬੂ, ਭੱਜਣ ਦੀ ਸੀ ਤਿਆਰੀ - Police arrests 2nd in grenade blast
- ਮੌੜ ਬੰਬ ਬਲਾਸਟ ਮਾਮਲੇ 'ਚ ਡੇਰਾ ਸੱਚਾ ਸੌਦਾ ਪ੍ਰਮੁੱਖ ਦੇ ਕੁੜਮ ਹਰਿਮੰਦਰ ਸਿੰਘ ਜੱਸੀ ਨੂੰ ਅਦਾਲਤ ਨੇ ਜਾਰੀ ਕੀਤਾ ਨੋਟਿਸ
- ਅਜਨਾਲਾ ਪੁਲਿਸ ਸਟੇਸ਼ਨ ਬਾਹਰ ਬੰਬਨੁੰਮਾ ਚੀਜ਼ ਮਿਲਣ ਦਾ ਮਾਮਲਾ, ਗੈਂਗਸਟਰ ਹੈਪੀ ਪਾਸ਼ੀਆ ਦੀ ਮਾਂ ਅਤੇ ਭੈਣ ਗ੍ਰਿਫਤਾਰ