ਖੰਨਾ/ਲੁਧਿਆਣਾ: ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਮਸ਼ੀਨ ਟੁੱਟਣ ਤੋਂ ਬਾਅਦ ਚੋਣ ਕਮਿਸ਼ਨ ਨੇ ਮੁੜ ਵੋਟਿੰਗ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਅੱਜ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 'ਤੇ ਮੁੜ ਵੋਟਿੰਗ ਹੋ ਰਹੀ ਹੈ। ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਸ ਪੋਲਿੰਗ ਸਟੇਸ਼ਨ ’ਤੇ 850 ਦੇ ਕਰੀਬ ਵੋਟਾਂ ਹਨ। ਦੱਸ ਦੇਈਏ ਕਿ ਤਿੰਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਤੋਂ ਬਾਅਦ ਚੌਥੇ ਪੋਲਿੰਗ ਸਟੇਸ਼ਨ ਦੀ ਈਵੀਐਮ ਮਸ਼ੀਨ ਖਰਾਬ ਹੋ ਗਈ ਸੀ। 3 ਪੋਲਿੰਗ ਸਟੇਸ਼ਨਾਂ ਦੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ 145 ਵੋਟਾਂ ਨਾਲ ਅੱਗੇ ਹਨ।
ਵਰ੍ਹਦੇ ਮੀਂਹ 'ਚ ਵੋਟਰ ਭੂਗਤਾ ਰਹੇ ਵੋਟ
ਖੰਨਾ ਵਿਖੇ ਵੀ ਬਦਲਦੇ ਮੌਸਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਰ, ਵੋਟਰਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਹੈ। ਵੋਟਰਾਂ ਵਲੋਂ ਮੀਂਹ ਵਿੱਚ ਆਪਣੇ ਹੱਕ ਦੀ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਤੱਕ ਇੱਥੇ 30 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਚਾਰੇ ਪਾਸੇ ਬੈਰੀਕੇਡਿੰਗ, ਸਖ਼ਤ ਸੁਰੱਖਿਆ
ਇਸ ਵਾਰ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਚਾਰੇ ਪਾਸੇ ਬੈਰੀਕੇਡਿੰਗ ਹੈ। ਵੋਟਰਾਂ ਤੋਂ ਇਲਾਵਾ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਮੋਬਾਈਲ ਫ਼ੋਨ ਵੀ ਅੰਦਰ ਨਹੀਂ ਲਿਜਾਇਆ ਜਾ ਸਕਦਾ। ਮੀਡੀਆ ਨੂੰ ਵੀ ਸਿਰਫ ਬਾਹਰੋਂ ਕਵਰੇਜ ਦੀ ਇਜਾਜ਼ਤ ਹੈ। ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਸਵੇਰੇ 10 ਵਜੇ ਤੱਕ ਦੋ ਸੌ ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਅੱਪਡੇਟ ਜਾਰੀ ਹੈ ...
ਇਸ ਤੋਂ ਪਹਿਲਾਂ ਕੀ ਹੋਇਆ ?
ਕਾਂਗਰਸ ਵਲੋਂ ਕੀਤੀ ਗਈ ਸੀ ਹੜਤਾਲ
ਮਿਲੀ ਜਾਣਕਾਰੀ ਮੁਤਾਬਿਕ ਇਸ ਪੂਰੇ ਹੰਗਾਮੇ ਤੋਂ ਬਾਅਦ ਕਾਂਗਰਸ ਵੱਲੋਂ ਬੀਤੀ 21 ਦਸੰਬਰ ਨੂੰ ਤਿੰਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਤੋਂ ਬਾਅਦ ਚੌਥੇ ਪੋਲਿੰਗ ਸਟੇਸ਼ਨ ਦੀ ਈਵੀਐਮ ਮਸ਼ੀਨ ਖਰਾਬ ਹੋ ਗਈ ਸੀ। 3 ਪੋਲਿੰਗ ਸਟੇਸ਼ਨਾਂ ਦੇ ਨਤੀਜਿਆਂ 'ਚ ਕਾਂਗਰਸੀ ਉਮੀਦਵਾਰ 145 ਵੋਟਾਂ ਨਾਲ ਅੱਗੇ ਹਨ। ਇਸ ਮਗਰੋਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਕਾਂਗਰਸ ਨੇ 2 ਵਜੇ ਤੱਕ ਹੜਤਾਲ ਕੀਤੀ। ਸਥਿਤੀ ਨੂੰ ਦੇਖਦੇ ਹੋਏ ਨਤੀਜਾ ਰੋਕ ਦਿੱਤਾ ਗਿਆ ਸੀ ਅਤੇ ਮੁੜ ਰੀ-ਪੋਲ ਲਈ ਅਪੀਲ ਕੀਤੀ ਗਈ ਸੀ।
'ਆਪ' ਉਮੀਦਵਾਰ 'ਤੇ ਲਾਏ ਇਲਜ਼ਾਮ
ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ‘ਆਪ’ ਆਗੂਆਂ 'ਤੇ ਇਲਜ਼ਾਮ ਲਾਏ ਅਤੇ ਕਿਹਾ ਕਿ ਇਨ੍ਹਾਂ ਨੇ ਧੱਕੇਸ਼ਾਹੀ ਕੀਤੀ ਹੈ। ਜਦੋਂ ਤਿੰਨ ਬੂਥਾਂ ਦੀ ਹੋਈ ਗਿਣਤੀ ਵਿੱਚ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ 145 ਵੋਟਾਂ ਨਾਲ ਅੱਗੇ ਸੀ, ਤਾਂ ਚੌਥੀ ਮਸ਼ੀਨ ਦੀ ਈਵੀਐਮ ‘ਆਪ’ ਉਮੀਦਵਾਰ ਵੱਲੋਂ ਆਪਣੇ ਦੋ ਸਾਥੀਆਂ ਸਮੇਤ ਤੋੜ ਦਿੱਤੀ ਗਈ।