ਅੱਜ ਦੇ ਸਮੇਂ 'ਚ ਗਲਤ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ 'ਚੋ ਇੱਕ ਥਾਇਰਾਇਡ ਦੀ ਸਮੱਸਿਆ ਹੈ। ਇਸ ਸਮੱਸਿਆ ਦੌਰਾਨ ਸਿਰਦਰਦ ਸਮੇਤ ਹੋਰ ਵੀ ਕਈ ਲੱਛਣ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ਲੱਛਣਾਂ ਦੀ ਪਹਿਚਾਣ ਕਰਕੇ ਤੁਸੀਂ ਥਾਇਰਾਇਡ ਦੀ ਸਮੱਸਿਆ ਦਾ ਪਤਾ ਲਗਾ ਸਕਦੇ ਹੋ ਅਤੇ ਸਮੇ ਰਹਿੰਦੇ ਇਲਾਜ ਕਰਵਾ ਸਕਦੇ ਹੋ। ਜੇਕਰ ਤੁਸੀਂ ਵੀ ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਧਨੀਆ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਧਨੀਆ ਸਿਰਫ਼ ਥਾਇਰਾਇਡ ਦੇ ਮਰੀਜ਼ਾਂ ਲਈ ਹੀ ਨਹੀਂ ਸਗੋਂ ਸ਼ੂਗਰ, ਕੋਲੈਸਟ੍ਰੋਲ, ਮੋਟਾਪਾ, ਬਦਹਜ਼ਮੀ, ਹਾਰਮੋਨਲ ਅਸੰਤੁਲਨ, ਐਸਿਡਿਟੀ, ਬਹੁਤ ਜ਼ਿਆਦਾ ਖੂਨ ਵਹਿਣਾ ਆਦਿ ਸਮੱਸਿਆਵਾਂ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਹੈ।
ਡਾਕਟਰ Dixa ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਥਾਇਰਾਇਡ ਸਮੇਤ ਹੋਰ ਕਈ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਧਨੀਏ ਦੀ ਵਰਤੋ ਕਰਨ ਦੀ ਸਲਾਹ ਦਿੱਤੀ ਹੈ ਅਤੇ ਇਸਦੇ ਨਾਲ ਹੀ, ਧਨੀਏ ਨੂੰ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਵੀ ਦੱਸਿਆ ਹੈ।
ਧਨੀਏ ਦਾ ਇਸਤੇਮਾਲ ਕਿਵੇਂ ਕਰਨਾ ਹੈ?
ਡਾਕਟਰ Dixa ਅਨੁਸਾਰ, ਧਨੀਏ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ 1 ਗਲਾਸ ਪਾਣੀ ਵਿੱਚ 1 ਚਮਚ ਧਨੀਆ ਰਾਤ ਭਰ ਭਿਓ ਦਿਓ। ਸਵੇਰੇ ਇਸਨੂੰ ਅੱਧਾ ਹੋਣ ਤੱਕ ਉਬਾਲੋ, ਇਸਨੂੰ ਛਾਣ ਲਓ ਅਤੇ ਫਿਰ ਇਸਨੂੰ ਪੀ ਲਓ।
ਧਨੀਏ ਦਾ ਪਾਣੀ ਕਦੋਂ ਪੀਣਾ ਹੈ?
ਦੱਸ ਦੇਈਏ ਕਿ ਥਾਇਰਾਇਡ ਦੀ ਦਵਾਈ ਖਾਣ ਤੋਂ 1 ਘੰਟੇ ਬਾਅਦ ਧਨੀਏ ਦੇ ਪਾਣੀ ਨੂੰ ਪੀਓ। ਆਪਣੀ ਦਵਾਈ ਖਾਣ ਤੋਂ ਇੱਕ ਘੰਟੇ ਬਾਅਦ ਸਾਦੇ ਪਾਣੀ ਤੋਂ ਇਲਾਵਾ ਕੁਝ ਵੀ ਪੀਣ/ਖਾਣ ਤੋਂ ਬਚਣਾ ਸਭ ਤੋਂ ਵਧੀਆ ਹੈ।
ਥਾਇਰਾਇਡ ਦੇ ਲੱਛਣ
ਥਾਇਰਾਇਡ ਦੌਰਾਨ ਸਰੀਰ 'ਚ ਕਈ ਲੱਛਣ ਨਜ਼ਰ ਆਉਣ ਲੱਗਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
- ਇਕਾਗਰਤਾ ਦੀ ਕਮੀ
- ਮੂਡ ਸਵਿੰਗਜ਼
- ਚਿਹਰੇ ਦਾ ਸੁੱਜ ਜਾਣਾ
- ਨਜ਼ਰ ਦਾ ਧੁੰਦਲਾ ਹੋਣਾ
- ਸਵਾਦ ਦਾ ਬਦਲਣਾ
- ਸੈਕਸ 'ਚ ਦਿਲਚਸਪੀ ਦੀ ਘਾਟ
- ਸਿਰਦਰਦ
- ਕਬਜ਼
ਇਹ ਵੀ ਪੜ੍ਹੋ:-