ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਆਣ-ਬਾਣ ਅਤੇ ਸ਼ਾਨ ਮੰਨੇ ਜਾਂਦੇ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ, ਜੋ ਆਪਣੀ ਅਲੱਗ ਤਰ੍ਹਾਂ ਦੀ ਲਿਖਤ ਅਤੇ ਗਾਇਕੀ ਕਾਰਨ ਪ੍ਰਸ਼ੰਸਕਾਂ ਵਿੱਚ ਮਸ਼ਹੂਰ ਹਨ, ਹੁਣ ਇਹ ਗਾਇਕ ਆਪਣੀ ਆਉਣ ਵਾਲੀ ਫਿਲਮ 'ਹੁਸ਼ਿਆਰ ਸਿੰਘ' ਕਾਰਨ ਚਰਚਾ ਬਟੋਰ ਰਹੇ ਹਨ, ਇਹ ਫਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
ਹੁਣ ਇਸ ਸਭ ਦੇ ਵਿਚਕਾਰ ਗਾਇਕ ਦੀ ਇੱਕ ਇੰਟਰਵਿਊ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਗਾਇਕ ਨੇ ਪਹਿਲੀ ਵਾਰ ਆਪਣੀ ਪਤਨੀ ਬਾਰੇ ਗੱਲ ਕੀਤੀ, ਦਰਅਸਲ, ਇੱਕ ਇੰਟਰਵਿਊ ਦੌਰਾਨ ਗਾਇਕ ਤੋਂ ਪੁੱਛਿਆ ਗਿਆ ਕਿ ਜਦੋਂ ਤੁਹਾਡੀ ਪਤਨੀ ਤੁਹਾਡੇ ਤੋਂ ਰੁੱਸ ਜਾਂਦੀ ਹੈ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਮਨਾਉਂਦੇ ਹੋ?
ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ, 'ਮੈਨੂੰ ਸਫ਼ਾਈ ਕਰਨਾ ਬਹੁਤ ਪਸੰਦ ਹੈ, ਹਾਲਾਂਕਿ ਮੈਨੂੰ ਖਾਣਾ ਨਹੀਂ ਬਣਾਉਣਾ ਆਉਂਦਾ, ਸਿਰਫ਼ ਮੈਂ ਚਾਹ ਬਣਾ ਸਕਦਾ ਹਾਂ, ਮੇਰੀ ਚਾਹ ਵਰਗੀ ਚਾਹ ਕੋਈ ਨਹੀਂ ਬਣਾ ਸਕਦਾ। ਜਦੋਂ ਮੇਰੀ ਪਤਨੀ ਰੁੱਸਦੀ ਹੈ ਤਾਂ ਮੈਂ ਚਾਹ ਬਣਾ ਕੇ ਉਨ੍ਹਾਂ ਨੂੰ ਪਿਲਾ ਦਿੰਦਾ ਹਾਂ।'
ਆਪਣੀ ਪਤਨੀ ਦੇ ਪਸੰਦ ਦੇ ਗੀਤ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਦੱਸਿਆ, 'ਹਾਲਾਂਕਿ ਉਨ੍ਹਾਂ ਨੂੰ ਮੇਰੇ ਸਾਰੇ ਗੀਤ ਹੀ ਪਸੰਦ ਹਨ, ਪਰ ਕਿਉਂਕਿ ਸਾਡਾ ਪਰਿਵਾਰ ਧਾਰਮਿਕ ਬਹੁਤ ਹੈ, ਇਸ ਲਈ ਮੇਰੀ ਪਤਨੀ ਨੂੰ ਮੇਰਾ 'ਸਾਈ' ਗੀਤ ਕਾਫੀ ਜਿਆਦਾ ਪਸੰਦ ਹੈ।' ਉਲੇਖਯੋਗ ਹੈ ਕਿ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਗੁਪਤ ਰੱਖਦੇ ਹਨ, ਬਹੁਤ ਘੱਟ ਅਜਿਹੇ ਪਲ਼ ਹੁੰਦੇ ਹਨ, ਜਦੋਂ ਗਾਇਕ ਆਪਣੇ ਪਰਿਵਾਰ ਬਾਰੇ ਕੋਈ ਗੱਲ ਸਾਂਝੀ ਕਰਦਾ ਹੈ।
ਸਤਿੰਦਰ ਸਰਤਾਜ ਦਾ ਵਰਕਫਰੰਟ
ਇਸ ਦੌਰਾਨ ਜੇਕਰ ਗਾਇਕ ਸਤਿੰਦਰ ਸਰਤਾਜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਰਤਾਜ ਇਸ ਸਮੇਂ ਆਪਣੀ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਪਹਿਲੀ ਵਾਰ ਇੱਕਠੇ 85 ਤੋਂ ਜਿਆਦਾ ਅਦਾਕਾਰ ਇੱਕ ਸਾਥ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ, ਪ੍ਰਸ਼ੰਸਕ ਫਿਲਮ ਦੇ ਵਿਸ਼ੇ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਇਹ ਫਿਲਮ 7 ਫ਼ਰਵਰੀ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
ਇਹ ਵੀ ਪੜ੍ਹੋ: