ਬਦਲਦੇ ਮੌਸਮ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਵਿੱਚ ਖੰਘ ਦੀ ਸਮੱਸਿਆ ਵੀ ਸ਼ਾਮਲ ਹੈ। ਖੰਘ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਜਦੋਂ ਇੱਕ ਵਾਰ ਖੰਘ ਹੋ ਜਾਵੇ ਤਾਂ ਇਸ ਸਮੱਸਿਆ ਤੋਂ ਰਾਹਤ ਪਾਉਣ 'ਚ ਕਾਫ਼ੀ ਸਮੇਂ ਲੱਗ ਜਾਂਦਾ ਹੈ। ਕੁਝ ਲੋਕ ਖੰਘ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਖਾਂਦੇ ਹਨ ਪਰ ਫਿਰ ਵੀ ਕੋਈ ਫਰਕ ਨਜ਼ਰ ਨਹੀਂ ਆਉਦਾ ਹੈ। ਅਜਿਹੇ 'ਚ ਤੁਸੀਂ ਖੰਘ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਉਪਾਅ ਅਜ਼ਮਾ ਸਕਦੇ ਹੋ।
ਡਾਕਟਰ ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੀ ਮਦਦ ਨਾਲ ਖੰਘ ਤੋਂ ਪੀੜਤ ਲੋਕਾਂ ਨੂੰ ਅਰਾਮ ਪਾਉਣ 'ਚ ਮਦਦ ਮਿਲੇਗੀ, ਕਿਉਕਿ ਇਸ ਵੀਡੀਓ 'ਚ ਡਾ. ਚੈਤਾਲੀ ਰਾਠੌੜ ਨੇ ਖੰਘ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਉਪਾਅ ਦੱਸੇ ਹਨ, ਜਿਨ੍ਹਾਂ ਨੂੰ ਤੁਸੀਂ ਅਜ਼ਮਾ ਸਕਦੇ ਹੋ। ਫਿਰ ਤੁਹਾਨੂੰ ਦਵਾਈਆਂ ਦੀ ਵੀ ਲੋੜ ਨਹੀਂ ਪਵੇਗੀ।
ਖੰਘ ਤੋਂ ਰਾਹਤ ਪਾਉਣ ਲਈ ਉਪਾਅ
ਖੰਘ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾ 1-2 ਲੌਂਗ ਲਓ ਅਤੇ ਇਸ ਨੂੰ ਗਾਂ ਦੇ ਘਿਓ ਵਿੱਚ ਭੁੰਨੋ। ਫਿਰ ਇੱਕ ਵਾਰ ਵਿੱਚ 1 ਚਮਚ ਚਬਾਓ।
ਉਮਰ ਦੇ ਹਿਸਾਬ ਨਾਲ ਲੌਂਗ ਦੀ ਵਰਤੋ
6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ 1-2 ਲੌਂਗ ਸਹੀਂ ਹੋ ਸਕਦੇ ਹਨ ਜਦਕਿ ਬਾਲਗਾਂ ਅਤੇ ਬਜ਼ੁਰਗਾਂ ਲਈ 2-3 ਲੌਂਗ ਫਾਇਦੇਮੰਦ ਹਨ। ਇਸ ਉਪਾਅ ਨੂੰ ਅਪਣਾ ਕੇ ਤੁਸੀਂ ਪੁਰਾਣੀ ਖੰਘ ਅਤੇ ਜ਼ੁਕਾਮ ਨੂੰ ਤੇਜ਼ੀ ਨਾਲ ਠੀਕ ਕਰ ਸਕਦੇ ਹੋ ਅਤੇ ਇਸ ਉਪਾਅ 'ਚ ਮੌਜ਼ੂਦ ਲੌਂਗ ਹੋਰ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਵੀ ਮਦਦਗਾਰ ਹੋ ਸਕਦੇ ਹਨ।
ਲੌਂਗ ਦੇ ਸਿਹਤ ਲਈ ਲਾਭ
- ਲੌਂਗ ਪਿਆਸ ਨੂੰ ਦੂਰ ਕਰਦਾ ਹੈ।
- ਜੇਕਰ ਤੁਹਾਨੂੰ ਉਲਟੀ ਆਉਣ ਨੂੰ ਕਰਦੀ ਹੈ ਤਾਂ ਤੁਸੀਂ ਲੌਂਗ ਨੂੰ ਚਬਾ ਸਕਦੇ ਹੋ।
- ਲੌਂਗ ਸਾਹ ਦੇ ਵਿਕਾਰ ਵਿੱਚ ਮਦਦ ਕਰਦਾ ਹੈ।
- ਲੌਂਗ ਫੁੱਲਣਾ ਅਤੇ ਪੇਟ ਦੇ ਦਰਦ ਨੂੰ ਘਟਾਉਂਦਾ ਹੈ।
- ਲੌਂਗ ਪੁਰਾਣੀ ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਉਣ 'ਚ ਮਦਦ ਕਰਦਾ ਹੈ।
- ਲੌਂਗ ਐਲਰਜੀਕ ਰਾਈਨਾਈਟਿਸ ਦੀਆਂ ਸਥਿਤੀਆਂ ਤੋਂ ਰਾਹਤ ਦਿਵਾਉਂਦਾ ਹੈ।
- ਲੌਂਗ ਪਾਚਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
- ਲੌਂਗ ਅੱਖਾਂ ਲਈ ਚੰਗਾ ਹੈ।
- ਲੌਂਗ ਸਾਹ ਦੀ ਬਦਬੂ ਤੋਂ ਰਾਹਤ ਦਿਵਾਉਦਾ ਹੈ।
- ਲੌਂਗ ਗਰਭ ਅਵਸਥਾ ਦੌਰਾਨ ਵੀ ਫਾਇਦੇਮੰਦ ਹੁੰਦੇ ਹਨ।
ਇਹ ਵੀ ਪੜ੍ਹੋ:-