ਓਟਾਵਾ: ਕੈਨੇਡਾ ਅਤੇ ਅਮਰੀਕਾ ਵਿਚਾਲੇ ਟੈਰਿਫ ਦੀ ਜੰਗ ਹੋਰ ਵਧਦੀ ਜਾ ਰਹੀ ਹੈੈ। ਕੈਨੇਡਾ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫ ਵਾਲੇ ਫੈਸਲੇ ਦਾ ਢੁੱਕਵਾਂ ਜਵਾਬ ਦਿੱਤਾ ਹੈ। ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ 'ਤੇ 25 ਫੀਸਦੀ ਦਰਾਮਦ ਡਿਊਟੀ ਲਗਾਉਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਕੈਨੇਡੀਅਨ ਸਰਕਾਰ ਨੇ ਪ੍ਰਤੀਕਿਰਿਆ ਦਿੱਤੀ ਹੈ। ਕੈਨੇਡਾ ਦੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਤਵਾਰ ਨੂੰ ਅਮਰੀਕੀ ਵਸਤੂਆਂ 'ਤੇ ਦਰਾਮਦ ਡਿਊਟੀ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਦੀ ਸੂਚੀ ਵੀ ਜਾਰੀ ਕੀਤੀ। ਇਹ ਕਦਮ ਜਵਾਬੀ ਕਾਰਵਾਈ ਵਜੋਂ ਚੁੱਕਿਆ ਗਿਆ ਹੈ। ਇਸ ਨਾਲ ਲਗਭਗ 30 ਬਿਲੀਅਨ ਡਾਲਰ ਦੀਆਂ ਵਸਤਾਂ 'ਤੇ ਅਸਰ ਪਵੇਗਾ।
ਅਮਰੀਕਾਂ ਦੀਆਂ ਇਹਨਾਂ ਵਸਤਾਂ 'ਤੇ ਲੱਗੇਗਾ ਟੈਰਿਫ
ਕੈਨੇਡਾ ਵੱਲੋਂ ਜਾਰੀ ਕੀਤੇ ਗਏ ਸਮਾਨ ਦੀ ਸੂਚੀ ਵਿੱਚ ਅਮਰੀਕਾ ਦੀ ਬਣੀ ਸ਼ਰਾਬ, ਘਰੇਲੂ ਉਪਕਰਨ, ਔਜ਼ਾਰ, ਹਥਿਆਰ, ਡੇਅਰੀ ਉਤਪਾਦ, ਫਲ, ਸਬਜ਼ੀਆਂ ਅਤੇ ਕੱਪੜੇ ਆਦਿ ਸ਼ਾਮਲ ਹਨ। ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ 'ਤੇ 25 ਫੀਸਦੀ ਟੈਰਿਫ ਲਗਾਉਣ ਦੇ ਇਕ ਦਿਨ ਬਾਅਦ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਚੀਨ ਤੋਂ ਆਉਣ ਵਾਲੇ ਸਮਾਨ 'ਤੇ 10 ਫੀਸਦੀ ਵਾਧੂ ਡਿਊਟੀ ਲਗਾਈ ਗਈ ਹੈ। ਇਸ ਦੌਰਾਨ, ਕੈਨੇਡੀਅਨ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਅਤੇ ਜਸਟਿਨ ਟਰੂਡੋ ਦੀ ਵਿਰੋਧੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ, 'ਅਸੀਂ ਇਹ ਲੜਾਈ ਨਹੀਂ ਚਾਹੁੰਦੇ, ਪਰ ਅਸੀਂ ਇਸ ਨੂੰ ਹਾਰਨ ਵਾਲੇ ਵੀ ਨਹੀਂ ਹਾਂ।'
ਅਮਰੀਕਾ ਨੂੰ ਹੋਵੇਗਾ ਨੁਕਸਾਨ
ਫ੍ਰੀਲੈਂਡ ਨੇ ਟੈਰਿਫਾਂ ਨੂੰ "ਭਿਆਨਕ" ਵਿਚਾਰ ਉਤਪਨ ਕਰਨ ਵਾਲੀ ਸਥਿਤੀ ਆਖਿਆ ਹੈ ਨਾਲ ਹੀ ਦਲੀਲ ਦਿੱਤੀ ਕਿ ਇਸ ਨਾਲ ਅਮਰੀਕੀਆਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਉਹ ਕਈ ਬੁਨਿਆਦੀ ਵਸਤਾਂ ਲਈ ਕੈਨੇਡਾ 'ਤੇ ਨਿਰਭਰ ਹੈ। ਰਾਸ਼ਟਰਪਤੀ ਟਰੰਪ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਫੈਸਲੇ ਨਾਲ ਨਾਗਰਿਕਾਂ ਨੂੰ "ਨੁਕਸਾਨ" ਪਹੁੰਚੇਗਾ ਪਰ ਦਲੀਲ ਦਿੱਤੀ ਕਿ ਇਹ "ਕੀਮਤ" ਹੈ।
ਉਨ੍ਹਾਂ ਨੇ ਐਕਸ 'ਤੇ ਇਕ ਪੋਸਟ 'ਚ ਲਿਖਿਆ, 'ਕੀ ਕੋਈ ਦਰਦ ਹੋਵੇਗਾ? ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ। ਇਹ ਸਭ ਉਸ ਕੀਮਤ ਦਾ ਹੋਵੇਗਾ ਜੋ ਚੁਕਾਉਣੀ ਪਵੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਸ਼ਨੀਵਾਰ ਰਾਤ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਕੈਨੇਡਾ "155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ" 'ਤੇ 25 ਪ੍ਰਤੀਸ਼ਤ ਟੈਰਿਫ ਲਗਾ ਕੇ ਬਦਲਾ ਲਵੇਗਾ। ਟੈਰਿਫ ਦਾ ਪਹਿਲਾ ਸੈੱਟ ਮੰਗਲਵਾਰ ਤੋਂ ਲਾਗੂ ਹੋਵੇਗਾ।
- ਚੀਨ ਨੇ ਅਮਰੀਕੀ ਟੈਰਿਫ ਦਾ ਕੀਤਾ ਵਿਰੋਧ, ਜਵਾਬੀ ਕਦਮ ਚੁੱਕਣ ਦੀ ਦਿੱਤੀ ਧਮਕੀ
- ਟਰੰਪ ਵੱਲੋਂ ਟੈਰਿਫ ਲਗਾਉਣ 'ਤੇ ਭੜਕਿਆ 'ਤੇ ਮੈਕਸੀਕੋ, ਪਲਟਵਾਰ ਕਰਦਿਆਂ ਚੁੱਕਿਆ ਇਹ ਕਦਮ
- ਕੈਨੇਡਾ, ਮੈਕਸੀਕੋ ਅਤੇ ਚੀਨ ਖਿਲਾਫ਼ ਟਰੰਪ ਦਾ ਵੱਡਾ ਐਕਸ਼ਨ, ਹੁਣ ਭਰਨੇ ਪੈਣਗੇ ਪੈਸੇ
ਇਹਨਾਂ ਮੁਲਕਾਂ ਨੇ ਜਤਾਈ ਨਰਾਜ਼ਗੀ
ਇਸ ਦੌਰਾਨ ਚੀਨ ਅਤੇ ਮੈਕਸੀਕੋ ਨੇ ਵੀ ਟਰੰਪ ਦੇ ਫੈਸਲੇ 'ਤੇ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਇੱਕ ਬਿਆਨ ਵਿੱਚ, ਚੀਨੀ ਵਣਜ ਮੰਤਰਾਲੇ ਨੇ ਕਿਹਾ ਕਿ ਉਹ ਅਮਰੀਕਾ ਦੇ ਖਿਲਾਫ ਵਿਸ਼ਵ ਵਪਾਰ ਸੰਗਠਨ ਵਿੱਚ ਉਸ ਦੇ 'ਗਲਤ ਵਿਵਹਾਰ' ਲਈ ਮੁਕੱਦਮਾ ਦਾਇਰ ਕਰੇਗਾ, ਇਸ ਵਿੱਚ ਗਲੋਬਲ ਟਾਈਮਜ਼ ਦੀ ਰਿਪੋਰਟ ਦਾ ਹਵਾਲਾ ਵੀ ਹੈ। ਮੰਤਰਾਲੇ ਨੇ ਕਿਹਾ, ' ਚੀਨੀ ਸਮਾਨ 'ਤੇ ਲਗਾਏ ਗਏ ਅਮਰੀਕੀ ਟੈਰਿਫ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹੈ ਅਤੇ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ। ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਪਾਰਡੋ ਨੇ ਘੋਸ਼ਣਾ ਕੀਤੀ ਕਿ ਮੈਕਸੀਕੋ ਜਵਾਬੀ ਟੈਰਿਫ ਲਗਾਏਗਾ। ਉਸ ਨੇ ਸਾਂਝੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਚੋਟੀ ਦੀਆਂ ਜਨਤਕ ਸਿਹਤ ਅਤੇ ਸੁਰੱਖਿਆ ਟੀਮਾਂ ਦੇ ਨਾਲ ਇੱਕ ਕਾਰਜ ਸਮੂਹ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।