ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਫ੍ਰੀ 'ਚ ਲੈਪਟਾਪ ਦੇ ਰਹੀ ਹੈ। ਹੁਣ ਸਰਕਾਰ ਦੀ ਫੈਕਟ ਚੈਕ ਯੂਨਿਟ ਵੱਲੋ ਇਸ ਦਾਅਵੇ ਦੀ ਸੱਚਾਈ ਦੱਸੀ ਗਈ ਹੈ। ਦੱਸ ਦੇਈਏ ਕਿ ਲੋਕ ਅਜਿਹੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਿਊਜ਼ ਲੈਣ ਲਈ ਬਣਾਉਦੇ ਅਤੇ ਅਪਲੋਡ ਕਰਦੇ ਹਨ ਅਤੇ ਅਜਿਹੇ ਵੀਡੀਓਜ਼ ਜਲਦੀ ਵਾਇਰਲ ਵੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਕਈ ਲੋਕ ਸੱਚ ਮੰਨ ਲੈਂਦੇ ਹਨ। ਹੁਣ ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਫ੍ਰੀ 'ਚ ਲੈਪਟਾਪ ਵੰਡ ਰਹੀ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਹੁਣ ਸਰਕਾਰ ਦੀ ਫੈਕਟ ਚੈਕ ਯੂਨਿਟ ਨੇ ਇਸ ਦਾਅਵੇ ਦਾ ਸੱਚ ਦੱਸਿਆ ਹੈ।
⚠️Fake Scheme Alert!
— PIB Fact Check (@PIBFactCheck) February 2, 2025
चैनल 'Techtalkwithsakshi' के एक #YouTube शॉर्ट्स में दावा किया जा रहा है कि सरकार 'प्रधानमंत्री फ्री लैपटॉप योजना' के तहत सभी को मुफ्त लैपटॉप प्रदान कर रही है#PIBFactCheck
❌यह दावा फर्जी है
✅सतर्क रहें! केन्द्र सरकार यह योजना नहीं चला रही है pic.twitter.com/uszRHRZ5NN
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਸਰਕਾਰ ਫ੍ਰੀ 'ਚ ਲੈਪਟਾਪ ਦੇ ਰਹੀ ਹੈ ਅਤੇ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਵਿਦਿਆਰਥੀ ਹੋ, ਇੰਟਰਨਸ਼ਿਪ ਕਰ ਰਹੇ ਹੋ, ਹਾਊਸਵਾਈਫ਼ ਹੋ ਜਾਂ ਫਿਰ ਵਪਾਰ ਕਰ ਰਹੇ ਹੋ। ਤੁਸੀਂ ਸਾਰੇ ਇਸ ਫ੍ਰੀ ਲੈਪਟਾਪ ਲਈ ਅਪਲਾਈ ਕਰ ਸਕਦੇ ਹੋ।
ਸਰਕਾਰ ਨੇ ਸੱਚ ਦਾ ਕੀਤਾ ਖੁਲਾਸਾ
ਹੁਣ ਸਰਕਾਰ ਨੇ ਇਸ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਦੱਸੀ ਹੈ। ਸਰਕਾਰ ਦੀ PIB ਫੈਕਟ ਚੈਕ ਯੂਨਿਟ ਵੱਲੋਂ ਕਿਹਾ ਗਿਆ ਹੈ ਕਿ ਇੱਕ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਪ੍ਰਧਾਨਮੰਤਰੀ ਫ੍ਰੀ ਲੈਪਟਾਪ ਯੋਜਨਾ ਦੇ ਤਹਿਤ ਸਾਰਿਆਂ ਨੂੰ ਫ੍ਰੀ ਲੈਪਟਾਪ ਦੇ ਰਹੀ ਹੈ। ਇਹ ਦਾਅਵਾ ਫਰਜ਼ੀ ਹੈ। ਸਰਕਾਰ ਨੇ ਲੋਕਾਂ ਨੂੰ ਅਜਿਹੇ ਵੀਡੀਓਜ਼ ਤੋਂ ਸਾਵਧਾਨ ਰਹਿਣ ਦੀ ਗੱਲ ਕਹੀ ਹੈ।
ਲੋਕ ਕਿਉਂ ਬਣਾਉਦੇ ਨੇ ਅਜਿਹੇ ਵੀਡੀਓਜ਼?
ਦੱਸ ਦੇਈਏ ਕਿ ਕੁਝ ਲੋਕ ਵਿਊਜ਼ ਪਾਉਣ ਲਈ ਝੂਠੇ ਦਾਅਵੇ ਕਰਦੇ ਹੋਏ ਵੀਡੀਓਜ਼ ਬਣਾਉਂਦੇ ਹਨ। ਅਜਿਹੇ ਵੀਡੀਓਜ਼ ਜਲਦੀ ਵਾਇਰਲ ਵੀ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਸਾਈਬਰ ਠੱਗ ਵੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਅਜਿਹੇ ਵੀਡੀਓਜ਼ ਬਣਾਉਦੇ ਹਨ, ਜਿਨ੍ਹਾਂ 'ਚ ਫ੍ਰੀ ਯੋਜਨਾਵਾਂ ਜਾਂ ਕਈ ਤਰ੍ਹਾਂ ਦੇ ਲਾਲਚ ਲੋਕਾਂ ਨੂੰ ਦਿੱਤੇ ਜਾਂਦੇ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ:-