ਫਰੀਦਕੋਟ: ਪੰਜਾਬੀ ਸਿਨੇਮਾਂ ਲਈ ਬਣੀ ਇੱਕ ਹੋਰ ਖੂਬਸੂਰਤ ਪੰਜਾਬੀ ਫ਼ਿਲਮ 'ਕਮਬਖਤ ਮੁਹੱਬਤ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 14 ਫ਼ਰਵਰੀ ਨੂੰ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਕੀਤੀ ਜਾ ਰਹੀ ਹੈ। 'ਸਟਾਰ ਕਰੂ ਪ੍ਰੋਡੋਕਸ਼ਨ ਅਤੇ ਸਵਰਨ ਸਿੰਘ ਸੰਧੂ, ਬਤਰਾ ਸ਼ੋਅਬਿਜ, ਸਟਰਨ ਪ੍ਰੋਮੋਟਰਜ ਅਤੇ ਰਾਈਜਿੰਗ ਸਟਾਰ ਐਂਟਰਟੇਨਮੈਂਟ' ਵੱਲੋ ਸੁਯੰਕਤ ਰੂਪ ਵਿੱਚ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਰੋਮਾਂਟਿਕ ਸੰਗ਼ੀਤਮਈ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਮਨੀ ਮਨਜਿੰਦਰ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਨਾਲ ਲੇਖ਼ਕ ਦੇ ਤੌਰ 'ਤੇ ਜੁੜੇ ਰਹੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਂਈ ਗਈ ਇਸ ਇਮੋਸ਼ਨਲ ਵਿਸ਼ੇ 'ਤੇ ਅਧਾਰਿਤ ਫ਼ਿਲਮ ਵਿੱਚ ਪਾਲੀਵੁੱਡ ਅਤੇ ਮਿਊਜ਼ਿਕ ਵੀਡੀਓਜ਼ ਖੇਤਰ ਦੇ ਚਿਹਰਿਆਂ ਵਜੋ ਸ਼ੁਮਾਰ ਕਰਵਾਉਂਦੇ ਨਵੀ ਭੰਗੂ ਅਤੇ ਮੋਲਿਨਾ ਸੋਢੀ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਇਨ੍ਹਾਂ ਦੀ ਆਨ ਸਕਰੀਨ ਜੋੜੀ ਨੂੰ ਇਸ ਤੋਂ ਪਹਿਲਾ ਸਾਲ 2022 ਵਿੱਚ ਓਟੀਟੀ ਸਟ੍ਰੀਮ ਹੋਈ ਅਰਥ-ਭਰਪੂਰ ਪੰਜਾਬੀ ਫ਼ਿਲਮ 'ਜੇ ਤੇਰੇ ਨਾਲ ਪਿਆਰ ਨਾ ਹੁੰਦਾ' ਵਿੱਚ ਵੀ ਬੇਹੱਦ ਪਸੰਦ ਕੀਤਾ ਗਿਆ ਸੀ। ਇਹ ਜੋੜੀ ਹੁਣ ਇਸ ਫ਼ਿਲਮ ਦੁਆਰਾ ਦੂਜੀ ਵਾਰ ਇਕੱਠਿਆ ਸਕਰੀਨ ਸ਼ੇਅਰ ਕਰਨ ਜਾ ਰਹੀ ਹੈ।
![PUNJABI MOVIE KAMBAKKHT MOHABAT](https://etvbharatimages.akamaized.net/etvbharat/prod-images/09-02-2025/pb-fdk-10034-04-this-beautiful-film-is-ready-for-release-these-two-famous-faces-will-be-seen-as-the-lead-pair_09022025141958_0902f_1739090998_342.jpg)
ਨਿਰਮਾਤਾ ਰਾਜਨ ਬਤਰਾ, ਰਾਜੇਸ਼ ਕੇ ਨਰੂਲਾ, ਸੌਰਵ ਗੋਇਲ, ਅਕਾਸ਼ ਗੁਪਤਾ ਵੱਲੋ ਨਿਰਮਿਤ ਕੀਤੀ ਗਈ ਇਸ ਫ਼ਿਲਮ ਦੇ ਅਦਾਕਾਰ ਕਰਨਵੀਰ ਕੁਲਾਰ ਵੀ ਖਾਸ ਆਕਰਸ਼ਨ ਹੋਣਗੇ। ਇਨ੍ਹਾਂ ਤੋਂ ਇਲਾਵਾ, ਫ਼ਿਲਮ ਦੇ ਹੋਰਨਾਂ ਖਾਸ ਪਹਿਲੂਆ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਕਾਰਜ਼ਕਾਰੀ ਨਿਰਮਾਤਾ ਯਸ਼ ਦਲਾਲ, ਡੀ.ਓ.ਪੀ ਕੇ ਸੁਨੀਲ, ਸੰਗ਼ੀਤਕਾਰ ਵਿਸ਼ਾਲ ਖੰਨਾ, ਗੀਤਕਾਰ ਹਰਮਨਜੀਤ ਸਿੰਘ ਅਤੇ ਦਿਲਜਾਨ ਪਰਮਾਰ ਹਨ, ਜਿੰਨਾਂ ਵੱਲੋ ਲਿਖੇ ਭਾਵਪੂਰਨ ਗੀਤਾਂ ਨੂੰ ਮੰਨੇ ਪ੍ਰਮੰਨੇ ਗਾਇਕਾ ਦੁਆਰਾ ਪਿੱਠਵਰਤੀ ਅਵਾਜ਼ਾਂ ਦਿੱਤੀਆ ਗਈਆ ਹਨ।
![PUNJABI MOVIE KAMBAKKHT MOHABAT](https://etvbharatimages.akamaized.net/etvbharat/prod-images/09-02-2025/pb-fdk-10034-04-this-beautiful-film-is-ready-for-release-these-two-famous-faces-will-be-seen-as-the-lead-pair_09022025141958_0902f_1739090998_1014.jpg)
![PUNJABI MOVIE KAMBAKKHT MOHABAT](https://etvbharatimages.akamaized.net/etvbharat/prod-images/09-02-2025/pb-fdk-10034-04-this-beautiful-film-is-ready-for-release-these-two-famous-faces-will-be-seen-as-the-lead-pair_09022025141958_0902f_1739090998_113.jpg)
ਸਾਲ 2023 ਵਿੱਚ ਸਾਹਮਣੇ ਆਈ ਪੰਜਾਬੀ ਫ਼ਿਲਮ 'ਬੱਲੇ ਓ ਚਲਾਕ ਸੱਜਣਾ' ਦਾ ਬਤੌਰ ਲੀਡ ਅਦਾਕਾਰਾ ਸ਼ਾਨਦਾਰ ਹਿੱਸਾ ਰਹੀ ਮੋਲਿਨਾ ਸੋਢੀ ਵੱਲੋ ਅਪਣੀ ਇਸ ਫ਼ਿਲਮ ਵਿੱਚ ਕਾਫ਼ੀ ਅਲਹਦਾ ਅਤੇ ਚੁਣੌਤੀਪੂਰਨ ਰੋਲ ਅਦਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਦੂਜੇ ਪਾਸੇ ਲੀਡ ਕਿਰਦਾਰ ਪਲੇ ਕਰਨ ਵਾਲੇ ਨਵੀਂ ਭੰਗੂ ਵੀ ਇਸ ਵਿੱਚ ਮੇਨ ਸਟ੍ਰੀਮ ਤੋਂ ਪਾਸੇ ਹੱਟ ਕੇ ਅਪਣੀ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰੀ ਆਉਣਗੇ, ਜੋ ਅੱਜਕਲ੍ਹ ਮਿਆਰੀ ਅਤੇ ਚੁਣਿੰਦਾ ਫ਼ਿਲਮਾਂ ਵਿੱਚ ਹੀ ਅਪਣੀ ਉਪ-ਸਥਿਤੀ ਦਰਜ਼ ਕਰਵਾ ਰਹੇ ਹਨ।
ਇਹ ਵੀ ਪੜ੍ਹੋ:-