ETV Bharat / state

ਸੋਸ਼ਲ ਮੀਡੀਆ ਦੇਖ ਕੇ ਦਸਵੀਂ ਪਾਸ ਨਾਬਾਲਗ ਨੇ ਬਣਾਉਣੇ ਸਿੱਖੇ ਦੇਸੀ ਕੱਟੇ, ਪੁਲਿਸ ਨੇ ਕੀਤਾ ਕਾਬੂ - POLICE ARREST 10TH PASS MINOR

ਜਲੰਧਰ ਪੁਲਿਸ ਨੇ ਇੱਕ ਨਾਬਾਲਗ ਨੂੰ ਦੇਸੀ ਕੱਟੇ ਅਤੇ ਹੋਰ ਪਿਸਤੌਲਾਂ ਸਣੇ ਕਾਬੂ ਕੀਤਾ ਹੈ, ਮੁਲਜ਼ਮ ਮੁਤਾਬਕ ਉਹ ਖੁਦ ਕੱਟੇ ਬਣਾਉਂਦਾ ਸੀ।

Police arrest 10th pass minor who made desi katta after watching social media
ਸੋਸ਼ਲ ਮੀਡੀਆ ਦੇਖ ਕੇ ਦੇਸੀ ਕੱਟੇ ਬਣਾਉਣ ਵਾਲਾ ਦਸਵੀਂ ਪਾਸ ਨਾਬਾਲਗ ਪੁਲਿਸ ਨੇ ਕੀਤਾ ਕਾਬੂ (Etv Bharat)
author img

By ETV Bharat Punjabi Team

Published : Feb 9, 2025, 3:36 PM IST

ਜਲੰਧਰ: ਸੂਬੇ 'ਚ ਵਧ ਰਹੇ ਅਪਰਾਧ ਵਿੱਚ ਹੁਣ ਨਾਬਾਲਗਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਦਸਵੀਂ ਪਾਸ ਇੱਕ ਨਾਬਾਲਗ ਨੂੰ ਦੇਸੀ ਕੱਟੇ ਵੇਚਦੇ ਹੋਏ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਨੇ ਘਾਹ ਮੰਡੀ ਏਰੀਆ 'ਚੋਂ ਇੱਕ ਨੌਜਵਾਨ ਨੂੰ ਸ਼ੱਕੀ ਬੈਗ ਨਾਲ ਕਾਬੂ ਕੀਤਾ ਹੈ। ਜਿਸ ਵਿੱਚ ਪੁਲਿਸ ਨੂੰ 10 ਦੇਸੀ ਕੱਟੇ ਅਤੇ ਹਥਿਆਰ ਬਣਾਉਣ ਵਾਲੇ ਸੰਦ ਬਰਾਮਦ ਹੋਏ ਹਨ। ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਯੂਨਿਟ ਦਾ ਪਰਦਾਫਾਸ਼ ਕੀਤਾ ਹੈ।

ਦੇਸੀ ਕੱਟੇ ਬਣਾਉਣ ਵਾਲਾ ਨਾਬਾਲਗ ਪੁਲਿਸ ਨੇ ਕੀਤਾ ਕਾਬੂ (Etv Bharat)

ਸੋਸ਼ਲ ਮੀਡੀਆ ਤੋਂ ਸਿੱਖੇ ਹਥਿਆਰ ਬਣਾਉਣੇ

ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖੁਦ ਇਹ ਪਿਸਤੌਲਾਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਇਹ ਕੰਮ ਸੋਸ਼ਲ ਮੀਡੀਆ ਤੋਂ ਦੇਖ ਕੇ ਸਿੱਖਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦਾ ਇੱਕ ਵਿਅਕਤੀ ਗੈਰ-ਕਾਨੂੰਨੀ ਦੇਸੀ ਪਿਸਤੌਲ (ਜਿਸਨੂੰ ਆਮ ਤੌਰ 'ਤੇ ਦੇਸੀ ਕੱਟਾ ਕਿਹਾ ਜਾਂਦਾ ਹੈ) ਦੇ ਨਿਰਮਾਣ ਵਿੱਚ ਸ਼ਾਮਲ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਅੱਗੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਹਥਿਆਰ ਬਣਾਉਣ ਦਾ ਸਾਮਾਨ ਵੀ ਕਾਬੂ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ 10 ਦੇਸੀ ਪਿਸਤੌਲ (ਦੇਸੀ ਕੱਟਾ), ਇੱਕ ਲੋਹੇ ਦੀ ਕਟਿੰਗ ਮਸ਼ੀਨ, ਇੱਕ ਡਰਿੱਲ ਮਸ਼ੀਨ, ਪਿਸਤੌਲ ਦੇ ਗੈਰ-ਕਾਨੂੰਨੀ ਨਿਰਮਾਣ ਲਈ ਵਰਤੇ ਜਾਂਦੇ ਵੱਖ-ਵੱਖ ਸੰਦ ਅਤੇ ਬਿਨਾਂ ਰਜਿਸਟਰਡ ਨੰਬਰ ਪਲੇਟ ਤੋਂ ਐਕਟਿਵਾ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਫ.ਆਈ.ਆਰ ਨੰਬਰ 8 ਮਿਤੀ 09.02.2025 ਧਾਰਾ: 25 (8), 25(1)ਏ.ਏ.-54-59, ਅਸਲਾ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 5 ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ ਦੇ ਹੋ ਰਹੇ ਨੁਕਸਾਨ

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਅੱਜ ਦੇ ਸਮੇਂ 'ਚ ਜਿੱਥੇ ਲਾਹੇਵੰਦ ਹੈ ਉੱਥੇ ਹੀ ਇਸ ਦੀ ਨਜਾਇਜ਼ ਵਰਤੋਂ ਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.